ਬੇਬੀ ਪਾਊਡਰ ਦੀ ਨਵੇਂ ਸਿਰਿਓਾ ਜਾਂਚ ਦੇ ਹੁਕਮ

0
289

ਮੁੰਬਈ : ਬੰਬੇ ਹਾਈ ਕੋਰਟ ਨੇ ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ ਦੇ ਨਮੂਨਿਆਂ ਦੀ ਤਾਜ਼ਾ ਜਾਂਚ ਦੇ ਹੁਕਮ ਦਿੱਤੇ ਹਨ | ਇਸ ਨਾਲ ਅਦਾਲਤ ਨੇ ਕੰਪਨੀ ਨੂੰ ਬੇਬੀ ਪਾਊਡਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ, ਪਰ ਇਸ ਨੂੰ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ |
ਕੰਪਨੀ ਨੇ ਰਾਜ ਸਰਕਾਰ ਦੇ ਦੋ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ | ਇਨ੍ਹਾਂ ਵਿੱਚੋਂ 15 ਸਤੰਬਰ ਦੇ ਹੁਕਮ ‘ਚ ਲਾਇਸੈਂਸ ਰੱਦ ਕਰਨ ਲਈ ਕਿਹਾ ਗਿਆ ਸੀ ਅਤੇ 20 ਸਤੰਬਰ ਦੇ ਹੁਕਮ ‘ਚ ਕੰਪਨੀ ਨੂੰ ਬੇਬੀ ਪਾਊਡਰ ਦੇ ਉਤਪਾਦਨ ਅਤੇ ਵਿਕਰੀ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਸੀ |

LEAVE A REPLY

Please enter your comment!
Please enter your name here