ਭਾਜਪਾ ਦੇ ਗੁੰਡਿਆਂ ਨੇ ਸਾਡਾ ਉਮੀਦਵਾਰ ਚੁੱਕਿਆ : ਸਿਸੋਦੀਆ

0
261

ਅਹਿਮਦਾਬਾਦ : ਗੁਜਰਾਤ ਦੀ ਸੂਰਤ ਪੂਰਬੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਚਨ ਜਰੀਵਾਲਾ ਨੇ ਬੁੱਧਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ, ਜਿਸ ਤੋਂ ਬਾਅਦ ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਨੇ ਉਸ ਨੂੰ ਅਗਵਾ ਕਰਕੇ ਨਾਮਜ਼ਦਗੀ ਵਾਪਸ ਲੈਣ ਲਈ ਦਬਾਅ ਪਾਇਆ | ਭਾਜਪਾ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ | ਉਧਰ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਜਰੀਵਾਲਾ ਅਤੇ ਉਨ੍ਹਾ ਦੇ ਪਰਵਾਰਕ ਮੈਂਬਰ ਮੰਗਲਵਾਰ ਤੋਂ ਲਾਪਤਾ ਹਨ | ‘ਆਪ’ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਦਾਅਵਾ ਕੀਤਾ ਕਿ ਜਰੀਵਾਲਾ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਭਾਰੀ ਪੁਲਸ ਸੁਰੱਖਿਆ ਵਿਚਕਾਰ ਰਿਟਰਨਿੰਗ ਅਫਸਰ ਦੇ ਦਫਤਰ ਪੁੱਜਾ ਅਤੇ ਉਸ ਨੂੰ ‘ਭਾਜਪਾ ਦੇ ਗੁੰਡਿਆਂ’ ਨੇ ਘੇਰ ਰੱਖਿਆ ਸੀ | ਜਦੋਂ ਮੀਡੀਆ ਨੇ ਜਰੀਵਾਲਾ ਤੋਂ ਪੁੱਛ-ਪੜਤਾਲ ਕੀਤੀ ਤਾਂ ਆਸ-ਪਾਸ ਦੇ ਲੋਕ ਉਸ ਨੂੰ ਤੁਰੰਤ ਲੈ ਗਏ |

LEAVE A REPLY

Please enter your comment!
Please enter your name here