ਸ਼ਰੀਕ ਦੇ ਟਿਕਾਣੇ ਤੋਂ ਬੰਬ ਬਣਾਉਣ ਵਾਲੀ ਸਮਗਰੀ ਮਿਲੀ

0
267

ਮੇਂਗਲੁਰੂ : ਪੁਲਸ ਨੂੰ ਮੇਂਗਲੁਰੂ ਆਟੋ ਰਿਕਸ਼ਾ ਧਮਾਕੇ ਦੇ ਮੁਲਜ਼ਮ ਮੁਹੰਮਦ ਸ਼ਰੀਕ ਦੇ ਮੈਸੂਰ ਵਿਚਲੇ ਕਿਰਾਏ ਦੇ ਘਰ ਵਿੱਚੋਂ ਬੰਬ ਬਣਾਉਣ ਲਈ ਵਰਤੀ ਜਾਣ ਵਾਲੀ ਸਮਗਰੀ ਮਿਲੀ ਹੈ, ਜਿਵੇਂ ਕਿ ਅਮੋਨੀਅਮ ਨਾਈਟਰੇਟ, ਨਟ ਅਤੇ ਹੋਰ ਸਾਮਾਨ | ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ (ਕਾਨੂੰਨ ਅਤੇ ਅਮਨ) ਆਲੋਕ ਕੁਮਾਰ ਨੇ ਕਿਹਾ ਕਿ ਸ਼ਰੀਕ ਆਲਮੀ ਮੌਜੂਦਗੀ ਵਾਲੇ (ਦਹਿਸ਼ਤਗਰਦ) ਸੰਗਠਨ ਤੋਂ ਪ੍ਰਭਾਵਤ ਅਤੇ ਪ੍ਰੇਰਤ ਸੀ | ਸ਼ਿਵਮੌਗਾ ਜ਼ਿਲ੍ਹੇ ਦੇ ਤੀਰਥਲ ਦਾ ਸ਼ਰੀਕ (24) ਸਨਿੱਚਰਵਾਰ ਇੱਕ ਪ੍ਰੈਸ਼ਰ ਕੂਕਰ ‘ਚ ਧਮਾਕਾਖੇਜ ਸਮਗਰੀ ਲੈ ਕੇ ਜਾ ਰਿਹਾ ਸੀ, ਜਿਸ ‘ਚ ਸ਼ਹਿਰ ਦੇ ਬਾਹਰਵਾਰ ਧਮਾਕਾ ਹੋ ਗਿਆ ਸੀ | ਉਹ ਜ਼ਖਮੀ ਹੋ ਗਿਆ ਸੀ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਹੈ | ਪੁਲਸ ਨੇ ਇਸ ਘਟਨਾ ਨੂੰ ‘ਦਹਿਸ਼ਤੀ ਕਾਰਵਾਈ’ ਕਰਾਰ ਦਿੱਤਾ ਹੈੈ, ਜਿਸ ਦਾ ਮਕਸਦ ਵੱਡਾ ਨੁਕਸਾਨ ਪਹੁੰਚਾਉਣਾ ਸੀ | ਪਹਿਲਾਂ ਉਸ ਦਾ ਨਾਂਅ ਸ਼ਿਵਮੌਗਾ ਜ਼ਿਲ੍ਹੇ ‘ਚ 15 ਨੂੰ ਅਗਸਤ ਨੂੰ ਹੋਏ ਫਿਰਕੂ ਫਸਾਦ ‘ਚ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ‘ਚ ਉਹ ਭਗੌੜਾ ਚੱਲ ਰਿਹਾ ਸੀ |

LEAVE A REPLY

Please enter your comment!
Please enter your name here