13.7 C
Jalandhar
Tuesday, December 6, 2022
spot_img

ਭਾਜਪਾ ਆਦਿਵਾਸੀਆਂ ਨੂੰ ਜੰਗਲਾਂ ‘ਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ : ਰਾਹੁਲ

ਸੂਰਤ : ਆਪਣੀ ਭਾਰਤ ਜੋੜੋ ਯਾਤਰਾ ਵਿੱਚੋਂ ਸਮਾਂ ਕੱਢ ਕੇ ਰਾਹੁਲ ਗਾਂਧੀ ਨੇ ਸੋਮਵਾਰ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਦਿਵਾਸੀਆਂ ਨਾਲ ਬੇਇਨਸਾਫੀ ਕਰਦੀ ਹੈ | ਉਨ੍ਹਾ ਆਦਿਵਾਸੀਆਂ ਨੂੰ ਕਿਹਾ—ਇਹ ਦੇਸ਼ ਤੁਹਾਡਾ ਹੈ, ਜਿਹੜਾ ਭਾਜਪਾ ਨੇ ਤੁਹਾਥੋਂ ਖੋਹ ਲਿਆ ਹੈ | ਭਾਜਪਾ ਦੇ ਲੋਕ ਤੁਹਾਨੂੰ ਆਦਿਵਾਸੀ ਨਹੀਂ, ਸਗੋਂ ਵਨਵਾਸੀ ਕਹਿੰਦੇ ਹਨ | ਇਸ ਦਾ ਮਤਲਬ ਹੈ ਕਿ ਤੁਸੀਂ ਜੰਗਲ ਵਿਚ ਰਹਿ ਰਹੇ ਹੋ | ਉਹ ਨਹੀਂ ਚਾਹੁੰਦੇ ਕਿ ਤੁਸੀਂ ਅੱਗੇ ਵਧੋ, ਤੁਹਾਡੇ ਬੱਚੇ ਸ਼ਹਿਰਾਂ ਵਿਚ ਪੜ੍ਹਨ ਤੇ ਅੱਗੇ ਵਧਣ | ਭਾਜਪਾ ਸੋਚਦੀ ਹੈ ਕਿ ਤੁਹਾਨੂੰ ਜੰਗਲ ਵਿਚ ਹੀ ਰਹਿਣਾ ਚਾਹੀਦਾ ਹੈ | ਭਾਜਪਾ ਜੰਗਲ ਉਦਯੋਗਪਤੀਆਂ ਨੂੰ ਦੇ ਦੇਵੇਗੀ | ਉਸ ਦੇ ਬਾਅਦ ਜੰਗਲ ਵਿਚ ਵੀ ਤੁਹਾਡੇ ਲਈ ਥਾਂ ਨਹੀਂ ਹੋਵੇਗੀ | ਦੋ ਜਾਂ ਤਿੰਨ ਉਦਯੋਗਪਤੀ ਹੀ ਪੂਰਾ ਜੰਗਲ ਹੜੱਪ ਲੈਣਗੇ | ਭਾਜਪਾ ਤੁਹਾਡਾ ਹੱਕ ਖੋਹਣਾ ਚਾਹੁੰਦੀ ਹੈ, ਤੁਸੀਂ ਵਨਵਾਸੀ ਨਹੀਂ ਆਦਿਵਾਸੀ ਹੋ | ਇਹ ਦੇਸ਼ ਤੁਹਾਡਾ ਹੈ | ਰਾਹੁਲ ਨੇ ਅੱਗੇ ਕਿਹਾ—ਤੁਹਾਡੇ ਕੋਲ ਦੋ ਬਦਲ ਹਨ, ਕਾਂਗਰਸ ਆਦਿਵਾਸੀ ਤੇ ਭਾਜਪਾ ਵਨਵਾਸੀ | ਇਕ ਪਾਸੇ ਸੁੱਖ ਤੇ ਦੂਜੇ ਪਾਸੇ ਪੀੜਾ ਹੈ | ਅਸੀਂ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਾਂਗੇ | ਸਿੱਖਿਆ, ਰੁਜ਼ਗਾਰ ਤੇ ਸਿਹਤ ਦੇਵਾਂਗੇ | ਅਸੀਂ ਤੁਹਾਡੇ ਇਤਿਹਾਸ ਦੀ ਰਾਖੀ ਕਰਾਂਗੇ, ਜਿਊਣ ਦਾ ਹੱਕ ਦੇਵਾਂਗੇ | ਅਸੀਂ ਤੁਹਾਡੇ ਲਈ ਪਦਯਾਤਰਾ ਕਰ ਰਹੇ ਹਾਂ | ਪੈਰਾਂ ‘ਚ ਛਾਲੇ ਪੈ ਜਾਣ ਤਾਂ ਵੀ ਪਦਯਾਤਰਾ ਕਰਦੇ ਰਹਾਂਗੇ, ਪਰ ਉਹ ਹਵਾ ਵਿਚ ਉਡ ਰਹੇ ਹਨ |
ਰਾਹੁਲ ਨੇ ਕਿਹਾ—ਮੇਰੇ ਪਰਵਾਰ ਦਾ ਆਦਿਵਾਸੀਆਂ ਨਾਲ ਪੁਰਾਣਾ ਨਾਤਾ ਹੈ | ਜਦੋਂ ਮੈਂ ਨਿੱਕਾ ਸੀ, ਮੇਰੀ ਦਾਦੀ ਇੰਦਰਾ ਗਾਂਧੀ ਨੇ ਮੈਨੂੰ ਇਕ ਕਿਤਾਬ ਦਿੱਤੀ ਸੀ | ਇਹ ਮੇਰੀ ਪਸੰਦੀਦਾ ਕਿਤਾਬਾਂ ਵਿੱਚੋਂ ਇਕ ਸੀ | ਮੈਂ ਆਦਿਵਾਸੀਆਂ ਬਾਰੇ ਬਹੁਤਾ ਨਹੀਂ ਜਾਣਦਾ ਸੀ | ਬਹੁਤ ਸਾਰੀਆਂ ਫੋਟੂਆਂ ਵਾਲੀ ਇਹ ਆਦਿਵਾਸੀ ਬਾਲ ਪੁਸਤਕ ਜੰਗਲ ਤੇ ਉਥੇ ਜਿਊਾਦੇ ਰਹਿਣ ਬਾਰੇ ਸੀ | ਮੈਂ ਇਸ ਕਿਤਾਬ ਨੂੰ ਦਾਦੀ ਨਾਲ ਪੜ੍ਹਦਾ ਸੀ | ਦਾਦੀ ਮੈਨੂੰ ਸਮਝਾਉਂਦੀ ਸੀ | ਇਕ ਦਿਨ ਮੈਂ ਦਾਦੀ ਨੂੰ ਕਿਹਾ ਕਿ ਮੈਨੂੰ ਇਹ ਕਿਤਾਬ ਬਹੁਤ ਪਸੰਦ ਹੈ ਤਾਂ ਉਨ੍ਹਾ ਕਿਹਾ ਕਿ ਇਹ ਕਿਤਾਬ ਸਾਡੀ ਜਨਜਾਤੀ ਬਾਰੇ ਹੈ | ਇਹ ਜਨਜਾਤੀ ਹੀ ਹਿੰਦੁਸਤਾਨ ਦੀ ਪਹਿਲੀ ਤੇ ਅਸਲੀ ਮਾਲਕਣ ਹੈ | ਫਿਰ ਕਿਹਾ ਕਿ ਜੇ ਹਿੰਦੁਸਤਾਨ ਨੂੰ ਸਮਝਣਾ ਹੈ ਤਾਂ ਆਦਿਵਾਸੀਆਂ ਦੇ ਜੀਵਨ ਅਤੇ ਜਲ, ਜੰਗਲ ਤੇ ਜ਼ਮੀਨ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਸਮਝੋ | ਉਨ੍ਹਾ ਆਦਿਵਾਸੀ ਸ਼ਬਦ ਦਾ ਇਸਤੇਮਾਲ ਕੀਤਾ, ਜਿਸ ਦਾ ਮਤਲਬ ਹੁੰਦਾ ਹੈ ਸਭ ਤੋਂ ਪਹਿਲਾਂ ਇਥੇ ਰਹਿਣਾ |

Related Articles

LEAVE A REPLY

Please enter your comment!
Please enter your name here

Latest Articles