ਨਵੀਂ ਦਿੱਲੀ : ਆਸਟਰੇਲੀਆ ਪੁਲਸ ਨੇ ਕਿਹਾ ਹੈ ਕਿ 2018 ‘ਚ ਕੁਈਨਜ਼ਲੈਂਡ ਬੀਚ ‘ਤੇ 24 ਸਾਲਾ ਤੋਯਾ ਕੋਰਡਿੰਗਲੇਅ ਨਾਂਅ ਦੀ ਮਹਿਲਾ ਦੀ ਹੱਤਿਆ ਕਰਨ ਵਾਲੇ ਪਰਵਾਸੀ ਪੰਜਾਬੀ ਰਾਜਵਿੰਦਰ ਸਿੰਘ ਨੂੰ ਦਿੱਲੀ ‘ਚ ਗਿ੍ਫਤਾਰ ਕਰ ਲਿਆ ਗਿਆ ਹੈ | ਅਦਾਲਤ ‘ਚ ਸੁਣਵਾਈ ਤੋਂ ਬਾਅਦ ਜਲਦੀ ਹੀ ਉਸ ਨੂੰ ਆਸਟਰੇਲੀਆ ਵਾਪਸ ਲਿਆਉਣ ਲਈ ਯਤਨ ਕੀਤੇ ਜਾਣਗੇ | ਆਸਟਰੇਲੀਆ ਪੁਲਸ ਨੇ 3 ਨਵੰਬਰ ਨੂੰ ਇਨਿਸਫੇਲ ‘ਚ ਨਰਸ ਵਜੋਂ ਕੰਮ ਕਰਨ ਵਾਲੇ ਰਾਜਵਿੰਦਰ ਸਿੰਘ (38) ਬਾਰੇ ਜਾਣਕਾਰੀ ਦੇਣ ਲਈ ਰਿਕਾਰਡ 5.31 ਕਰੋੜ ਰੁਪਏ ਦਾ ਇਨਾਮ ਰੱਖਿਆ ਸੀ | ਦੋਸ਼ ਹਨ ਕਿ ਰਾਜਵਿੰਦਰ ਤੋਯਾ ਕੋਰਡਿੰਗਲੇਅ ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਭੱਜ ਆਇਆ ਸੀ | ਉਸ ਦੀਆਂ ਤਸਵੀਰਾਂ ਪੁਲਸ ਵੱਲੋਂ ਜਾਰੀ ਕੀਤੀਆਂ ਗਈਆਂ ਸਨ ਜਦੋਂ ਉਹ 23 ਅਕਤੂਬਰ, 2018 ਨੂੰ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਭਾਰਤ ਭੱਜ ਆਇਆ ਸੀ |




