ਟਿਊਨਿਸ਼ੀਆ ਨੂੰ 1-0 ਨਾਲ ਦਿੱਤੀ ਮਾਤ
ਦੋਹਾ : ਕਤਰ ‘ਚ ਖੇਡੇ ਜਾ ਰਹੇ ਫੀਫਾ ਵਰਲਡ ਕੱਪ 2022 ਦੇ ਸੱਤਵੇਂ ਦਿਨ ਖੇਡੇ ਗਏ ਮੁਕਾਬਲੇ ‘ਚ ਆਸਟਰੇਲੀਆ ਨੇ ਟਿਊਨਿਸ਼ੀਆ ਨੂੰ 1-0 ਨਾਲ ਹਰਾ ਕੇ ਮੁਕਾਬਲ ਜਿੱਤ ਲਿਆ | ਆਸਟਰੇਲੀਆ ਨੇ ਇਸ ਦੇ ਨਾਲ ਹੀ 12 ਸਾਲ ਤੋਂ ਚਲੇ ਆ ਰਹੇ ਵਰਲਡ ਕੱਪ ‘ਚ ਜਿੱਤ ਹਾਸਲ ਕੀਤੀ |
ਇਸ ਜਿੱਤ ਨਾਲ ਆਸਟਰੇਲੀਆ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚਣ ਦੀ ਉਮੀਦ ਕਾਇਮ ਹੋ ਗਈ ਹੈ | ਆਸਟਰੇਲੀਆ ਵੱਲੋਂ ਮਿਸ਼ੇਸ਼ ਡਿਊਕ ਨੇ 23ਵੇਂ ਮਿੰਟ ‘ਚ ਗੋਲ ਕਰਕੇ ਬੜ੍ਹਤ ਬਣਾਈ | ਇਸ ਤੋਂ ਬਾਅਦ ਪੂਰਾ ਮੈਚ ਖ਼ਤਮ ਹੋਣ ਤੱਕ ਕੋਈ ਗੋਲ ਨਹੀਂ ਹੋਇਆ |




