ਪੁਰਤਗਾਲ ਉਰੂਗੁਏ ਨੂੰ ਹਰਾ ਕੇ ਅਗਲੇ ਦੌਰ ‘ਚ

0
313

ਦੋਹਾ : ਪੁਰਤਗਾਲ ਸੋਮਵਾਰ ਰਾਤ ਉਰੁਗੁਏ ਨੂੰ 2-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਅਗਲੇ ਦੌਰ ਵਿਚ ਪੁੱਜ ਗਿਆ | ਗਰੁੱਪ-ਐੱਚ ਦੇ ਮੈਚ ਵਿਚ ਦੋਨੋਂ ਗੋਲ ਮਿਡਫੀਲਡਰ ਬਰੁਨੋ ਫਰਨਾਂਡੇਜ਼ ਨੇ ਕੀਤੇ | ਲਗਾਤਾਰ ਦੋ ਜਿੱਤਾਂ ਨਾਲ ਉਸ ਦੇ 6 ਅੰਕ ਹੋ ਗਏ | ਉਰੁਗੁਏ, ਜਿਸ ਨੇ 2018 ਦੇ ਵਿਸ਼ਵ ਕੱਪ ਵਿਚ ਪੁਰਤਗਾਲ ਨੂੰ ਬਾਹਰ ਕਰ ਦਿੱਤਾ ਸੀ, ਦਾ ਦੋ ਮੈਚਾਂ ਵਿਚ ਇਕ ਬਰਾਬਰ ਖੇਡੇ ਮੈਚ ਨਾਲ ਇਕ ਅੰਕ ਹੈ, ਨੂੰ ਹੁਣ ਅਗਲੇ ਦੌਰ ਵਿਚ ਪੁੱਜਣ ਲਈ ਘਾਨਾ ਨੂੰ ਵੱਡੇ ਫਰਕ ਨਾਲ ਹਰਾਉਣਾ ਪਵੇਗਾ | ਪਹਿਲੇ ਮੈਚ ਵਿਚ ਪੁਰਤਗਾਲ ਤੋਂ ਹਾਰਨ ਵਾਲਾ ਘਾਨਾ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਤਿੰਨ ਅੰਕ ਜੋੜ ਚੁੱਕਾ ਹੈ | ਇਸ ਤੋਂ ਅਗਲੇ ਦੌਰ ਵਿਚ ਪੁੱਜਣ ਵਾਲੀਆਂ ਫਰਾਂਸ ਤੇ ਬ੍ਰਾਜ਼ੀਲ ਦੀਆਂ ਟੀਮਾਂ ਹਨ | ਇਨ੍ਹਾਂ ਵੀ ਆਪਣੇ ਦੋਨੋਂ ਮੈਚ ਜਿੱਤ ਲਏ ਸਨ |

LEAVE A REPLY

Please enter your comment!
Please enter your name here