ਫਰਜ਼ੀ ਵੀਜ਼ਾ ਰੈਕੇਟ ‘ਚ 8 ਗਿ੍ਫ਼ਤਾਰ

0
207

ਨਵੀਂ ਦਿੱਲੀ : ਫਰਜ਼ੀ ਵੀਜ਼ਾ ਰੈਕੇਟ ਦਾ ਪਰਦਾ ਫਾਸ਼ ਕਰਦਿਆਂ ਦਿੱਲੀ ਪੁਲਸ ਨੇ ਬੁੱਧਵਾਰ ਸ਼ਹਿਰ ਦੇ ਕਨਾਟ ਪਲੇਸ ਇਲਾਕੇ ਤੋਂ ਅੱਠ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ | ਸਪੈਸ਼ਲ ਪੁਲਸ ਕਮਿਸ਼ਨਰ (ਕ੍ਰਾਈਮ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਮੁਲਜ਼ਮ 10-12 ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਦਿਵਾਉਣ ਦਾ ਧੰਦਾ ਕਰ ਰਹੇ ਸਨ ਅਤੇ ਜਾਲ੍ਹੀ ਦਸਤਾਵੇਜ਼ ਤਿਆਰ ਕਰਨ ‘ਚ ਮੁਹਾਰਤ ਹਾਸਲ ਕਰ ਚੁੱਕੇ ਸਨ | ਵੀਜ਼ਾ ਲੈਣ ਵਾਲੇ ਜ਼ਿਆਦਾਤਰ ਬੇਰੁਜ਼ਗਾਰ ਨੌਜਵਾਨ ਸਨ | ਅਜਿਹੇ ਉਮੀਦਵਾਰਾਂ ਕੋਲ ਵੀਜ਼ਾ ਪ੍ਰਾਪਤ ਕਰਨ ਲਈ ਜਾਇਜ਼ ਦਸਤਾਵੇਜ਼ ਨਹੀਂ ਹੁੰਦੇ ਅਤੇ ਉਹ ਅਜਿਹੇ ਵਿਅਕਤੀਆਂ ਰਾਹੀਂ ਜਾਲ੍ਹੀ ਦਸਤਾਵੇਜ਼ ਤਿਆਰ ਕਰਵਾਉਂਦੇ ਸਨ ਅਤੇ ਉਨ੍ਹਾਂ ਦੇ ਆਧਾਰ ‘ਤੇ ਵੀਜ਼ੇ ਲਈ ਅਪਲਾਈ ਕਰਦੇ ਸਨ | ਮੁਲਜ਼ਮ ਇਸ ਲਈ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਸਨ | ਮੁਲਜ਼ਮਾਂ ਦੀ ਪਛਾਣ ਬਲਦੇਵ ਰਾਜ (54), ਅੰਸ਼ ਮਦਾਨ (23), ਬਲਿਹਾਰ ਸਿੰਘ (43) ਕੁਲਦੀਪ ਸਿੰਘ (56), ਸ਼ਿਵ ਰਾਮ ਕਿ੍ਸ਼ਨ (39), ਸੁਨੀਲ ਬਿਸ਼ਟ (39), ਨੰਦਾ ਬਲਭ ਜੋਸ਼ੀ (43) ਤੇ ਪੰਕਜ ਕੁਮਾਰ ਸ਼ੁਕਲਾ (30) ਵਜੋਂ ਹੋਈ ਹੈ | ਇਹ ਗਰੋਹ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ‘ਚ ਫੈਲਿਆ ਹੋਇਆ ਹੈ | ਇਸ ਗਰੋਹ ਦੇ ਕਈ ਮੈਂਬਰ ਅਪਰਾਧਕ ਪਿਛੋਕੜ ਵਾਲੇ ਹਨ ਅਤੇ ਰਾਜ ਇਸ ਗਰੋਹ ਦਾ ਸਰਗਨਾ ਹੈ | 2003 ‘ਚ ਦਿੱਲੀ ਆਉਣ ਤੋਂ ਪਹਿਲਾਂ ਉਸ ਨੇ ਪੰਜਾਬ ‘ਚ ਚੋਣ ਲੜੀ ਸੀ |

LEAVE A REPLY

Please enter your comment!
Please enter your name here