ਦੋਹਾ : ਅਰਜਨਟੀਨਾ ਗਰੁੱਪ ਸੀ ਦੇ ਆਪਣੇ ਆਖਰੀ ਮੈਚ ਵਿਚ ਬੁੱਧਵਾਰ ਰਾਤ ਪੋਲੈਂਡ ਨੂੰ 2-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਅਗਲੇ ਗੇੜ ਵਿਚ ਪੁੱਜ ਗਿਆ, ਜਦਕਿ ਇਸੇ ਗਰੁੱਪ ਵਿਚ ਮੈਕਸੀਕੋ ਸਾਊਦੀ ਅਰਬ ਨੂੰ 2-1 ਨਾਲ ਹਰਾਉਣ ਦੇ ਬਾਵਜੂਦ ਅਗਲੇ ਗੇੜ ਵਿਚ ਪੁੱਜਣ ‘ਚ ਨਾਕਾਮ ਰਿਹਾ | ਅਰਜਨਟੀਨਾ ਪਹਿਲਾ ਮੈਚ ਸਾਊਦੀ ਅਰਬ ਤੋਂ ਹਾਰ ਕੇ ਸੰਕਟ ਵਿਚ ਫਸ ਗਿਆ ਸੀ, ਪਰ ਉਸ ਨੇ ਦੂਜੇ ਮੈਚ ਵਿਚ ਮੈਕਸੀਕੋ ਨੂੰ 2-0 ਦੀ ਸ਼ਿਕਸਤ ਦੇ ਕੇ ਸੰਭਾਵਨਾਵਾਂ ਰੌਸ਼ਨ ਕਰ ਲਈਆਂ ਸਨ | ਪੋਲੈਂਡ ਨੂੰ ਹਰਾਉਣ ਤੋਂ ਬਾਅਦ 6 ਅੰਕਾਂ ਨਾਲ ਉਹ ਗਰੁੱਪ ਵਿਚ ਟਾਪ ਕਰ ਗਿਆ | ਮੈਕਸੀਕੋ ਨੇ ਪੋਲੈਂਡ ਨਾਲ ਮੈਚ ਬਰਾਬਰ ਖੇਡ ਕੇ ਇਕ-ਇਕ ਅੰਕ ਵੰਡਿਆ ਸੀ | ਦੂਜੇ ਮੈਚ ਵਿਚ ਉਹ ਅਰਜਨਟੀਨਾ ਤੋਂ ਹਾਰ ਗਿਆ ਸੀ | ਤੀਜਾ ਮੈਚ ਸਾਊਦੀ ਅਰਬ ਤੋਂ ਜਿੱਤਣ ਨਾਲ ਉਸ ਦੇ ਚਾਰ ਅੰਕ ਬਣ ਗਏ, ਪਰ ਗੋਲ ਔਸਤ ਦੇ ਹਿਸਾਬ ਨਾਲ ਉਹ ਚਾਰ ਅੰਕ ਬਣਾਉਣ ਵਾਲੇ ਪੋਲੈਂਡ ਤੋਂ ਪਿੱਛੇ ਰਹਿ ਗਿਆ ਤੇ ਪੋਲੈਂਡ ਅਗਲੇ ਗੇੜ ਲਈ ਕੁਆਲੀਫਾਈ ਕਰ ਗਿਆ | ਸਾਊਦੀ ਅਰਬ ਦੀ ਟੀਮ ਤਿੰਨ ਅੰਕਾਂ ਨਾਲ ਆਖਰੀ ਸਥਾਨ ‘ਤੇ ਰਹੀ |