ਬੜੇ ਬੇਆਬਰੂ ਹੋ ਕਰ…

0
294

ਬੜੇ ਬੇਆਬਰੂ ਹੋ ਕਰ…
ਅਲ ਖੋਰ (ਕਤਰ) : ਚਾਰ ਵਾਰ ਦਾ ਚੈਂਪੀਅਨ ਜਰਮਨੀ ਵੀਰਵਾਰ ਰਾਤ ਇੱਥੇ ਗਰੁੱਪ ਈ ‘ਚ ਕੋਸਟਾ ਰੀਕਾ ਨੂੰ 4-2 ਨਾਲ ਹਰਾਉਣ ਦੇ ਬਾਵਜੂਦ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦੇ ਪਹਿਲੇ ਗੇੜ ‘ਚੋਂ ਹੀ ਬਾਹਰ ਹੋ ਗਿਆ | 2018 ਵਿਚ ਪਹਿਲੇ ਗੇੜ ‘ਚ ਬਾਹਰ ਹੋ ਜਾਣ ਨਾਲ ਖਰਾਬ ਹੋਏ ਅਕਸ ਨੂੰ ਬਹਾਲ ਕਰਨ ਲਈ ਜਰਮਨੀ ਐਤਕੀਂ ਜਲਵਾ ਦਿਖਾਉਣ ਦੇ ਇਰਾਦੇ ਨਾਲ ਆਇਆ ਸੀ ਪਰ ਚਾਰ ਟੀਮਾਂ ਦੇ ਗਰੁੱਪ ਵਿਚ ਤੀਜੇ ਸਥਾਨ ‘ਤੇ ਰਿਹਾ | ਹਾਲਾਂਕਿ ਉਸਨੇ ਸਪੇਨ ਜਿੰਨੇ ਚਾਰ ਅੰਕ ਜੋੜੇ ਪਰ ਘੱਟ ਗੋਲ ਕਰਨ ਕਰਕੇ ਅੱਗੇ ਨਹੀਂ ਵੱਧ ਸਕਿਆ | ਗਰੁੱਪ ਦੇ ਇਕ ਹੋਰ ਮੈਚ ਵਿਚ ਜਾਪਾਨ ਸਪੇਨ ਨੂੰ 2-1 ਨਾਲ ਹਰਾ ਕੇ ਛੇ ਅੰਕਾਂ ਨਾਲ ਟਾਪ ‘ਤੇ ਰਿਹਾ | ਇਸ ਗਰੁੱਪ ਵਿੱਚੋਂ ਜਾਪਾਨ ਤੇ ਸਪੇਨ ਅਗਲੇ ਗੇੜ ਵਿਚ ਖੇਡਣ ਦੇ ਯੋਗ ਹੋਏ |

LEAVE A REPLY

Please enter your comment!
Please enter your name here