ਕੜਾਕੇ ਦੀ ਠੰਢ ਲਈ ਹਾਲੇ ਹੋਰ ਇੰਤਜ਼ਾਰ

0
391

ਨਵੀਂ ਦਿੱਲੀ : ਠੰਢ ਦਾ ਮੌਸਮ ਜਾਰੀ ਹੈ, ਪਰ ਉਤਰੀ ਭਾਰਤ ‘ਚ ਉਸ ਤਰ੍ਹਾਂ ਦੀ ਠੰਢ ਨਹੀਂ ਪੈ ਰਹੀ, ਜਿਹੋ ਜਿਹੀ ਇਸ ਮੌਸਮ ‘ਚ ਹੁੰਦੀ ਹੈ | ਗੱਲ ਦਿੱਲੀ ਦੀ ਠੰਢ ਦੀ ਕਰੀਏ ਤਾਂ ਰਾਜਧਾਨੀ ਦਿੱਲੀ ਦੀ ਠੰਢ ਦੀ ਮਿਸਾਲ ਦਿੱਤੀ ਜਾਂਦੀ ਹੈ, ਪਰ ਇਸ ਵਾਰ ਇਸ ਤਰ੍ਹਾਂ ਦਾ ਕੁਝ ਹੈ ਨਹੀਂ ਅਤੇ ਹੁਣ ਵੀ ਸਵੇਰੇ ਅਤੇ ਰਾਤ ਦੀ ਠੰਢ ਤਾਂ ਪੈ ਰਹੀ ਹੈ, ਪਰ ਦਿਨ ਵੇਲੇ ਠੰਢ ਤਾਂ ਹੈ, ਪਰ ਉਹ ਕੜਾਕੇ ਦੀ ਠੰਢ ਵਾਲਾ ਅਹਿਸਾਸ ਹਾਲੇ ਦੂਰ ਹੈ | ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਅਨੁਮਾਨ ਪ੍ਰਗਟਾਇਆ ਹੈ ਕਿ ਆਉਣ ਵਾਲੇ ਹਫ਼ਤੇ ‘ਚ ਮੌਸਮ ‘ਚ ਸਰਦੀ ਦੀ ਤੀਬਰਤਾ ਹੋਰ ਵਧੇਗੀ, ਜਿਸ ਨਾਲ ਲੋਕਾਂ ਨੂੰ ਦਸੰਬਰ ਵਾਲੀ ਠੰਢ ਦਾ ਅਹਿਸਾਸ ਹੋਵੇਗਾ | ਪਹਾੜਾਂ ‘ਤੇ ਹੋਈ ਬਰਫ਼ਬਾਰੀ ਨਾਲ ਉਤਰ ਭਾਰਤ ਦੇ ਸੂਬਿਆਂ ‘ਚ ਤਾਪਮਾਨ ‘ਚ ਗਿਰਾਵਟ ਆਈ ਹੈ, ਜਿਸ ਨਾਲ ਕੁਝ ਸਥਾਨਾਂ ‘ਤੇ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲਣ ਲੱਗਾ ਹੈ | ਮੌਸਮ ਦਾ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ‘ਚ ਬਰਫ਼ਬਾਰੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਨਾਲ ਤਾਪਮਾਨ ‘ਚ ਗਿਰਾਵਟ ਮਹਿਸੂਸ ਕੀਤੀ ਜਾ ਸਕਦੀ ਹੈ |

LEAVE A REPLY

Please enter your comment!
Please enter your name here