ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਕਿਹਾ ਕਿ ਜੀ-20 ਲੋਗੋ ਵਿਚ ‘ਕਮਲ’ ਦੀ ਵਰਤੋਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਸਾਧਾਰਨ ਨਹੀਂ ਹੈ, ਪਰ ਉਹ ਇਸ ਨੂੰ ਉਠਾਉਣ ਤੋਂ ਗੁਰੇਜ਼ ਕਰਨਗੇ, ਕਿਉਂਕਿ ਇਸ ਮਾਮਲੇ ਦੀ ਜੇ ਬਾਹਰ ਚਰਚਾ ਕੀਤੀ ਜਾਂਦੀ ਹੈ, ਤਾਂ ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ |
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਗੋ ਲਈ ‘ਕਮਲ’ ਤੋਂ ਇਲਾਵਾ ਕੋਈ ਵੀ ਰਾਸ਼ਟਰੀ ਚਿੰਨ੍ਹ ਚੁਣ ਸਕਦੀ ਹੈ, ਕਿਉਂਕਿ ਫੁੱਲ ਇੱਕ ਸਿਆਸੀ ਪਾਰਟੀ ਨੂੰ ਵੀ ਦਰਸਾਉਂਦਾ ਹੈ | ਉਧਰ, ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਨੇ ਭਾਜਪਾ ਦੇ ਪ੍ਰਚਾਰ-ਪਸਾਰ ਲਈ ਹੀ ਜੀ-20 ਲੋਗੋ ‘ਚ ਕਮਲ ਦੀ ਵਰਤੋਂ ਕੀਤੀ ਹੈ | ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਫੁੱਲ ਦੇਸ਼ ਦੀ ਸੱਭਿਆਚਾਰਕ ਪਛਾਣ ਦਾ ਹਿੱਸਾ ਹੈ |



