33.1 C
Jalandhar
Tuesday, October 22, 2024
spot_img

ਬ੍ਰਾਜ਼ੀਲ ਕੁਆਰਟਰ ਫਾਈਨਲ ‘ਚ

ਦੋਹਾ : ਬ੍ਰਾਜ਼ੀਲ ਸੋਮਵਾਰ ਰਾਤ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ-ਫਾਈਨਲ ‘ਚ ਪੁੱਜ ਗਿਆ | ਸੱਟ ਤੋਂ ਉੱਭਰੇ ਨੇਮਾਰ ਨੇ ਪੈਨਲਟੀ ਨੂੰ ਗੋਲ ਵਿਚ ਬਦਲਿਆ | ਇਸ ਗੋਲ ਨਾਲ ਉਹ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਦੇ ਪੇਲੇ ਦੇ 77 ਗੋਲਾਂ ਦੇ ਰਿਕਾਰਡ ਦੇ ਨੇੜੇ ਆ ਗਿਆ | ਨੇਮਾਰ ਨੇ ਕੌਮੀ ਟੀਮ ਲਈ 76 ਗੋਲ ਕੀਤੇ ਹਨ | ਹੁਣ ਬ੍ਰਾਜ਼ੀਲ ਦਾ ਮੁਕਾਬਲਾ ਕ੍ਰੋਏਸ਼ੀਆ ਨਾਲ ਹੋਵੇਗਾ |
ਜਾਪਾਨ ਦੇ ਕ੍ਰੋਏਸ਼ੀਆ ਅਤੇ ਆਸਟਰੇਲੀਆ ਦੇ ਅਰਜਨਟੀਨਾ ਹੱਥੋਂ ਹਾਰਨ ਤੋਂ ਬਾਅਦ ਦੱਖਣੀ ਕੋਰੀਆ ਦੇ ਹਾਰਨ ਨਾਲ ਏਸ਼ੀਅਨ ਕਨਫੈਡਰੇਸ਼ਨ ਦੀਆਂ ਤਿੰਨਾਂ ਟੀਮਾਂ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈਆਂ ਹਨ | ਬ੍ਰਾਜ਼ੀਲ ਨੇ ਚਾਰੇ ਗੋਲ ਪਹਿਲੇ ਅੱਧ ਵਿਚ ਕਰਕੇ ਮੈਚ ਨੂੰ ਇਕ ਤਰ੍ਹਾਂ ਨਾਲ ਕਾਫੀ ਪਹਿਲਾਂ ਨਿਪਟਾ ਦਿੱਤਾ | ਪਹਿਲਾ ਗੋਲ ਸੱਤਵਾ ਮਿੰਟ ਵਿਚ ਵਿਨੀਸ਼ਿਅਸ ਜੂਨੀਅਰ ਨੇ ਕੀਤਾ | ਤੇਰ੍ਹਵੇਂ ਮਿੰਟ ‘ਚ ਨੇਮਾਰ ਨੇ ਪੈਨਲਟੀ ਨਾਲ ਗੋਲ ਕੀਤਾ | 29ਵੇਂ ਮਿੰਟ ਵਿਚ ਰਿਚਰਲਿਸਨ ਨੇ ਗੋਲ ਠੋਕਿਆ ਤੇ 36ਵੇਂ ਮਿੰਟ ਵਿਚ ਲੁਕਸ ਪਕੇਟਾ ਨੇ ਚੌਥਾ ਗੋਲ ਕੀਤਾ | ਦੱਖਣੀ ਕੋਰੀਆ ਵੱਲੋਂ ਇੱਕੋ-ਇਕ ਗੋਲ ਪਾਈਕ ਸਿਯੁੰਗ ਨੇ 76ਵੇਂ ਮਿੰਟ ਵਿਚ ਕੀਤਾ |

Related Articles

LEAVE A REPLY

Please enter your comment!
Please enter your name here

Latest Articles