ਕਿੰਨੂ ਦਾ ਝਾੜ ਕਾਫੀ ਘਟਣ ਨਾਲ ਕਾਸ਼ਤਕਾਰ ਪ੍ਰੇਸ਼ਾਨ

0
277

ਚੰਡੀਗੜ੍ਹ : ਕਿੰਨੂ ਦੀ ਫਸਲ ਦੇ ਪ੍ਰਮੁੱਖ ਉਤਪਾਦਕ ਪੰਜਾਬ ਵਿਚ ਇਸ ਵਾਰ ਕਿੰਨੂ ਤੋਂ ਚੰਗੀ ਆਮਦਨ ਹੋ ਰਹੀ ਹੈ, ਪਰ ਪੈਦਾਵਾਰ ਘੱਟੋ-ਘੱਟ 25 ਫੀਸਦੀ ਘਟਣ ਕਾਰਨ ਕਾਸ਼ਤਕਾਰ ਚਿੰਤਾ ‘ਚ ਹਨ | ਬਾਗਬਾਨ ਘੱਟ ਝਾੜ ਲਈ ਨਹਿਰੀ ਪਾਣੀ ਦੀ ਕਮੀ ਤੇ ਵੱਧ ਤਾਪਮਾਨ ਨੂੰ ਜ਼ਿੰਮੇਵਾਰ ਮੰਨ ਰਹੇ ਹਨ | ਦੇਸ਼ ਦੇ ਸਭ ਤੋਂ ਵੱਡੇ ਉਤਪਾਦਕ ਪੰਜਾਬ ਵਿਚ ਕਿੰਨੂ ਹੇਠ 59,000 ਹੈਕਟੇਅਰ ਰਕਬਾ ਹੈ | ਇਸ ਤੋਂ ਕਰੀਬ 12 ਲੱਖ ਟਨ ਸਾਲਾਨਾ ਉਤਪਾਦਨ ਹੁੰਦਾ ਹੈ | ਅਬੋਹਰ ਵਿਚ ਸਭ ਤੋਂ ਵੱਧ 35,000 ਹੈਕਟੇਅਰ ਰਕਬੇ ਵਿਚ ਕਿੰਨੂ ਦੀ ਕਾਸ਼ਤ ਹੁੰਦੀ ਹੈ | ਇਸ ਦੀ ਪੈਦਾਵਾਰ ਹੁਸ਼ਿਆਰਪੁਰ, ਮੁਕਤਸਰ, ਬਠਿੰਡਾ ਅਤੇ ਕੁਝ ਹੋਰ ਜ਼ਿਲਿ੍ਹਆਂ ਵਿੱਚ ਵੀ ਹੁੰਦੀ ਹੈ | ਬਾਗਬਾਨੀ ਵਿਭਾਗ ਦੇ ਨੋਡਲ ਅਫਸਰ (ਨਿੰਬੂ ਜਾਤੀ) ਬਲਵਿੰਦਰ ਸਿੰਘ ਨੇ ਕਿਹਾ—ਇਸ ਸਾਲ ਕਿੰਨੂ ਦੇ ਉਤਪਾਦਨ ‘ਚ 25 ਫੀਸਦੀ ਦੀ ਗਿਰਾਵਟ ਆਉਣ ਵਾਲੀ ਹੈ | 12 ਲੱਖ ਟਨ ਦੀ ਔਸਤ ਪੈਦਾਵਾਰ ਦੇ ਮੁਕਾਬਲੇ ਇਸ ਵਾਰ ਕਿੰਨੂ ਦਾ ਝਾੜ 9 ਲੱਖ ਟਨ ਹੋਣ ਦੀ ਸੰਭਾਵਨਾ ਹੈ | ਅਬੋਹਰ ਦੇ ਬਾਗਬਾਨਾਂ ਅਨੁਸਾਰ ਝਾੜ ‘ਚ ਘੱਟੋ-ਘੱਟ 50 ਫੀਸਦੀ ਦੀ ਗਿਰਾਵਟ ਆ ਸਕਦੀ ਹੈ | ਅਧਿਕਾਰੀ ਨੇ ਕਿਹਾ ਕਿ ਹੋਰਨਾਂ ਖੇਤਰਾਂ ‘ਚ ਆਮ ਪੈਦਾਵਾਰ ਹੋਣ ਦੀ ਸੰਭਾਵਨਾ ਹੈ | ਉਤਪਾਦਕਾਂ ਨੇ ਕਿਹਾ ਕਿ ਅਬੋਹਰ ਦੇ ਵੱਡੇ ਖੇਤਰ ਨੂੰ ਫਰਵਰੀ ਅਤੇ ਮਈ ਦਰਮਿਆਨ ਸਿੰਜਾਈ ਲਈ ਨਹਿਰੀ ਪਾਣੀ ਦੀ ਲੋੜੀਂਦੀ ਸਪਲਾਈ ਨਹੀਂ ਮਿਲ ਸਕੀ, ਜਿਵੇਂ ਕਿ ਕਿਸਾਨਾਂ ਨੂੰ ਫਲਾਂ ਦੀ ਫਸਲ ਨੂੰ ਪਾਣੀ ਦੇਣ ਲਈ ਪਾਣੀ ਦੀ ਸਪਲਾਈ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਮਾਰਚ ‘ਚ ਫੁੱਲਾਂ ਦੀ ਅਵਸਥਾ ਦੌਰਾਨ ਅਚਾਨਕ ਉੱਚ ਤਾਪਮਾਨ ਨੇ ਬਹੁਤ ਨੁਕਸਾਨ ਕੀਤਾ |
ਕਿਸਾਨਾਂ ਨੇ ਕਿਹਾ ਕਿ ਜ਼ਿਆਦਾ ਤਾਪਮਾਨ ਅਤੇ ਸਿੰਜਾਈ ਲਈ ਪਾਣੀ ਦੀ ਕਮੀ ਦੇ ਦੋਹਰੇ ਪ੍ਰਭਾਵਾਂ ਕਾਰਨ ਕਈ ਕਿਸਾਨਾਂ ਨੂੰ ਆਪਣੇ ਪੌਦੇ ਪੁੱਟਣੇ ਪਏ |

LEAVE A REPLY

Please enter your comment!
Please enter your name here