ਭਾਜਪਾ ਮੇਰੀ ਹੱਤਿਆ ਕਰਵਾਉਣ ਦੀ ਸਾਜ਼ਿਸ ਰਚ ਰਹੀ : ਟਿਕੈਤ

0
332

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏੇ ਕਿਹਾ ਕਿ ਭਾਜਪਾ ਮੇਰੇ ਖਿਲਾਫ ਸਾਜ਼ਿਸ਼ ਰਚ ਰਹੀ ਹੈ ਅਤੇ ਮੇਰੀ ਹੱਤਿਆ ਕਰਵਾਉਣਾ ਚਾਹੁੰਦੀ ਹੈ | ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਦੀ ਹੇਠਲੀ ਲੀਡਰਸ਼ਿਪ ਅਜਿਹੀਆਂ ਹਰਕਤਾਂ ‘ਚ ਲੱਗੀ ਹੋਈ ਹੈ |
ਕਰਨਾਟਕ ‘ਚ ਸਾਜ਼ਿਸ਼ ਰਚ ਕੇ ਹਮਲਾ ਕੀਤਾ ਗਿਆ, ਜਿਸ ‘ਚ ਮੇਰੀ ਜਾਨ ਵੀ ਜਾ ਸਕਦੀ ਸੀ | ਇਸ ਦੌਰਾਨ ਰਾਕੇਸ਼ ਟਿਕੈਤ ਨੇ ਬੈਂਗਲੁਰੂ ‘ਚ ਸਿਆਹੀ ਮਾਮਲੇ ‘ਤੇ ਵੀ ਬਿਆਨ ਦਿੱਤਾ | ਮੇਰਠ ਦੇ ਜਾਗੇਠੀ ਪਿੰਡ ਪਹੁੰਚੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ | ਟਿਕੈਤ ਨੇ ਕਿਹਾ ਕਿ ਮੇਰੇ ਨਾਲ ਜੋ ਹੋਇਆ, ਉਹ ਭਾਜਪਾ ਦੀ ਸਾਜ਼ਿਸ਼ ਸੀ | ਉਨ੍ਹਾ ਕਿਹਾ ਕਿ ਭਾਜਪਾ ਸਰਕਾਰ ਮੈਨੂੰ ਮਰਵਾਉਣਾ ਚਾਹੁੰਦੀ ਹੈ |

LEAVE A REPLY

Please enter your comment!
Please enter your name here