13.3 C
Jalandhar
Sunday, December 22, 2024
spot_img

ਦਿੱਲੀ ਪੁਲਸ ਦੇ 12 ਅਧਿਕਾਰੀਆਂ ਨੂੰ ਵਾਈ-ਕੈਟਾਗਰੀ ਦੀ ਸੁਰੱਖਿਆ

ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸੁਲਝਾਉਣ ਵਿਚ ਲੱਗੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ 12 ਅਧਿਕਾਰੀਆਂ ਦੀ ਸੁਰੱਖਿਆ ਵਧਾ ਕੇ ਉਨ੍ਹਾਂ ਨੂੰ ਵਾਈ-ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ | ਇਨ੍ਹਾਂ ‘ਚ ਸਪੈਸ਼ਲ ਪੁਲਸ ਕਮਿਸ਼ਨਰ ਐੱਚ ਜੀ ਐੱਸ ਧਾਲੀਵਾਲ, ਡੀ ਸੀ ਪੀ ਮਨੀਸ਼ੀ ਚੰਦਰਾ, ਡੀ ਸੀ ਪੀ ਰਾਜੀਵ ਰੰਜਨ, ਏ ਸੀ ਪੀ ਲਲਿਤ ਨੇਗੀ, ਏ ਸੀ ਪੀ ਹਿਰਦੇ ਭੂਸ਼ਣ, ਏ ਸੀ ਪੀ ਵੇਦ ਪ੍ਰਕਾਸ਼, ਏ ਸੀ ਪੀ ਰਾਹੁਲ ਵਿਕਰਮ, ਇੰਸਪੈਕਟਰ ਰਵਿੰਦਰ ਜੋਸ਼ੀ, ਇੰਸਪੈਕਟਰ ਸੁਨੀਲ ਕੁਮਾਰ, ਇੰਸਪੈਕਟਰ ਵਿਕਰਮ ਦਹੀਆ, ਇੰਸਪੈਕਟਰ ਨਿਸ਼ਾਂਤ ਦਹੀਆ, ਇੰਸਪੈਕਟਰ ਵਿਨੋਦ ਕੁਮਾਰ ਸ਼ਾਮਲ ਹਨ | ਕਤਲ ਕੇਸ ਨੂੰ ਸੁਲਝਾਉਣ ਲਈ ਤਾਇਨਾਤ ਹੋਰ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਵੀ ਵਧਾਈ ਗਈ ਹੈ | ਕਮਾਂਡੋ ਹਰ ਸਮੇਂ ਇਨ੍ਹਾਂ ਨਾਲ ਰਹੇਗਾ | ਇਹ ਕਦਮ ਪੰਜਾਬ ਦੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਸਹਿਯੋਗੀ ਲਖਬੀਰ ਲੰਡਾ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਦੇਣ ਤੋਂ ਬਾਅਦ ਚੁੱਕਿਆ ਗਿਆ ਹੈ | ਲੰਡਾ ਨੇ ਚਿਤਾਵਨੀ ਦਿੱਤੀ ਹੈ ਕਿ ਸਪੈਸ਼ਲ ਸੈੱਲ ਦਾ ਕੋਈ ਵੀ ਅਧਿਕਾਰੀ ਪੰਜਾਬ ‘ਚ ਦਾਖਲ ਨਾ ਹੋਵੇ |

Related Articles

LEAVE A REPLY

Please enter your comment!
Please enter your name here

Latest Articles