21.7 C
Jalandhar
Wednesday, December 11, 2024
spot_img

ਇਹ ਮੇਰਾ ਆਖਰੀ ਵਿਸ਼ਵ ਕੱਪ

ਦੋਹਾ : ਵਿਸ਼ਵ ਕੱਪ ਫੁੱਟਬਾਲ ਦੇ ਸੈਮੀਫਾਈਨਲ ਵਿਚ ਕੋ੍ਰਏਸ਼ੀਆ ਨੂੰ 3-0 ਨਾਲ ਹਰਾਉਣ ਵਾਲੇ ਅਰਜਨਟੀਨਾ ਦੇ 35 ਸਾਲਾ ਕਪਤਾਨ ਲਿਓਨਲ ਮੈਸੀ ਨੇ ਕਿਹਾ ਕਿ ਇਹ ਵਿਸ਼ਵ ਕੱਪ ਉਸ ਦਾ ਆਖਰੀ ਹੋਵੇਗਾ | ਫਾਈਨਲ ਮੈਚ 18 ਦਸੰਬਰ ਨੂੰ ਹੋਣਾ ਹੈ | ਮੈਸੀ ਨੇ ਪੈਨਲਟੀ ਨਾਲ ਗੋਲ ਕੀਤਾ, ਜਦਕਿ ਜੁਲੀਅਨ ਅਲਵਾਰੇਜ਼ ਵੱਲੋਂ ਕੀਤੇ ਗਏ ਦੋ ਗੋਲਾਂ ਵਿਚ ਵੀ ਅਹਿਮ ਰੋਲ ਨਿਭਾਇਆ | 35 ਸਾਲਾ ਮੈਸੀ ਪੰਜਵਾਂ ਵਿਸ਼ਵ ਕੱਪ ਖੇਡ ਰਿਹਾ ਹੈ | ਇਸ ਤੋਂ ਪਹਿਲਾਂ ਅਰਜਨਟੀਨਾ ਦੇ ਮਾਰਾਡੋਨਾ ਤੇ ਜੈਵੀਅਰ ਮੈਸਚੇਰਨੋ ਚਾਰ-ਚਾਰ ਖੇਡੇ |

Related Articles

LEAVE A REPLY

Please enter your comment!
Please enter your name here

Latest Articles