40 C
Jalandhar
Tuesday, May 28, 2024
spot_img

ਮੋਰਾਕੋ ਫਰਾਂਸ ਖਿਲਾਫ ਆਖਰੀ ਛਿਣਾਂ ਤੱਕ ਲੜਿਆ

ਦੋਹਾ : ਮੋਰਾਕੋ ਵਿਸ਼ਵ ਕੱਪ ਫੁੱਟਬਾਲ ਦੇ ਸੈਮੀਫਾਈਨਲ ਵਿਚ ਮੌਜੂਦਾ ਚੈਂਪੀਅਨ ਫਰਾਂਸ ਹੱਥੋਂ ਸਿਫਰ ਦੇ ਮੁਕਾਬਲੇ ਦੋ ਗੋਲਾਂ ਨਾਲ ਹਾਰ ਗਿਆ, ਪਰ ਉਸ ਨੇ ਮੁਕਾਬਲਾ ਆਖਰੀ ਛਿਣਾਂ ਤੱਕ ਕੀਤਾ | ਫਾਈਨਲ 18 ਦਸੰਬਰ ਨੂੰ ਕਤਰ ਦੇ ਲੁਸੈਲ ਸਟੇਡੀਅਮ ‘ਚ ਅਰਜਨਟੀਨਾ ਤੇ ਫਰਾਂਸ ਵਿਚਾਲੇ ਹੋਵੇਗਾ | ਮੋਰੋਕੋ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲਾ ਪਹਿਲਾ ਅਫਰੀਕੀ ਦੇਸ਼ ਸੀ | ਹੁਣ ਉਹ 17 ਦਸੰਬਰ ਨੂੰ ਤੀਜੇ ਸਥਾਨ ਦੇ ਮੈਚ ਲਈ ਕ੍ਰੋਏਸ਼ੀਆ ਨਾਲ ਭਿੜੇਗਾ | ਫਰਾਂਸ ਦੇ ਥਿਓ ਹਰਨਾਨਡੇਜ਼ ਨੇ ਪੰਜਵੇਂ ਤੇ ਬਦਲਵੇਂ ਖਿਡਾਰੀ ਰੈਂਡਲ ਕੋਲੋ ਮੁਆਨੀ ਨੇ 79ਵੇਂ ਮਿੰਟ ਵਿਚ ਗੋਲ ਕੀਤੇ | ਮੋਰੋਕੋ ਆਖਰੀ ਛਿਣਾਂ ਤੱਕ ਜੂਝਿਆ | ਜਵਾਦ ਅਲ ਯਾਮਿਕ ਨੇ ਪੈਨਲਟੀ ਬਾਕਸ ਦੇ ਅੰਦਰੋਂ ਬਾਈਸਾਈਕਲ ਕਿੱਕ ਮਾਰੀ, ਪਰ ਉਹ ਗੋਲਕੀਪਰ ਦੇ ਦਸਤਾਨਿਆਂ ਨਾਲ ਟਕਰਾ ਕੇ ਗੋਲ ਪੋਸਟ ਵਿਚ ਵੱਜੀ | ਬਾਲ ਵਾਪਸ ਆਉਣ ‘ਤੇ ਹਮਦੱਲ੍ਹਾ ਉਸ ਨੂੰ ਮੁੜ ਗੋਲਾਂ ‘ਚ ਨਹੀਂ ਪਾ ਸਕਿਆ |

Related Articles

LEAVE A REPLY

Please enter your comment!
Please enter your name here

Latest Articles