ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਟਾਰਗੇਟ ਕਿਿਲੰਗ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਨੇ ਕਸ਼ਮੀਰੀ ਪੰਡਤ ਭਾਈਚਾਰੇ ਤੋਂ ਆਉਣ ਵਾਲੇ 177 ਟੀਚਰਾਂ ਦਾ ਟਰਾਂਸਫਰ ਘਾਟੀ ਤੋਂ ਬਾਹਰ ਕਰ ਦਿੱਤਾ ਹੈ | ਸਾਰਿਆਂ ਨੂੰ ਕਸ਼ਮੀਰ ਦੇ ਜ਼ਿਲ੍ਹਾ ਮੁੱਖ ਦਫ਼ਤਰਾਂ ‘ਚ ਪੋਸਟਿੰਗ ਦਿੱਤੀ ਗਈ ਹੈ | ਇਹ ਫੈਸਲਾ ਸ਼ੁੱਕਰਵਾਰ ਨੂੰ ਗ੍ਰਹਿ ਮੰਤਰਾਲੇ ‘ਚ ਹੋਈ ਹਾਈ ਲੈਵਲ ਮੀਟਿੰਗ ਤੋਂ ਬਾਅਦ ਲਿਆ ਗਿਆ |
ਸ੍ਰੀਨਗਰ ਚੀਫ਼ ਐਜੂਕੇਸ਼ਨ ਆਫ਼ਸਰ ਵੱਲੋਂ ਜਾਰੀ ਇੱਕ ਪੱਤਰ ‘ਚ ਸਾਰੇ ਟੀਚਰਾਂ ਦੇ ਟਰਾਂਸਫਰ ਦੀ ਜਾਣਕਾਰੀ ਦਿੱਤੀ ਗਈ ਹੈ | ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਕਸ਼ਮੀਰ ਪੰਡਤਾਂ ਦੇ ਗੁੱਸੇ ਨੂੰ ਘੱਟ ਕਰਾਉਣ ਦੀ ਕੋਸ਼ਿਸ਼ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ | ਅਸਲ ‘ਚ ਘਾਟੀ ‘ਚ ਲਗਾਤਾਰ ਹੋ ਰਹੀ ਟਾਰਗੇਟ ਕਿਿਲੰਗ ਤੋਂ ਬਾਅਦ ਹੀ ਕਸ਼ਮੀਰੀ ਪੰਡਤਾਂ ‘ਚ ਗੁੱਸਾ ਹੈ | ਅਨੰਤਨਾਗ ਦੇ ਮਟਨ ‘ਚ ਰਹਿਣ ਵਾਲੇ ਕਸ਼ਮੀਰੀ ਪੰਡਤ ਰੰਜਨ ਜੋਤਿਸ਼ੀ ਦਾ ਕਹਿਣਾ ਹੈ ਕਿ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ | ਸਾਡੇ ਕਈ ਲੋਕ ਮਾਰੇ ਜਾ ਚੁੱਕੇ ਹਨ | ਸਰਕਾਰ ਸਾਡੇ ਤੋਂ ਕੀ ਚਾਹੁੰਦੀ ਹੈ? ਉਨ੍ਹਾ ਕਿਹਾ ਕਿ ਇੱਥੇ ਸੁਰੱਖਿਆ ਬਲਾਂ ਦੇ ਲੋਕ ਹੀ ਸੁਰੱਖਿਅਤ ਨਹੀਂ ਤਾਂ ਅਸੀਂ ਕਿਸ ਤਰ੍ਹਾਂ ਸੁਰੱਖਿਅਤ ਰਹਾਂਗੇ |