22.5 C
Jalandhar
Friday, November 22, 2024
spot_img

ਕਾਨਪੁਰ ਹਿੰਸਾ : ਸਾਜ਼ਿਸ਼ਘਾੜਾ ਹਯਾਤ ਜਫ਼ਰ ਹਾਸ਼ਮੀ ਗਿ੍ਫ਼ਤਾਰ

ਨਵੀਂ ਦਿੱਲੀ : ਉਤਰ ਪ੍ਰਦੇਸ਼ ‘ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਕਈ ਇਲਾਕਿਆਂ ‘ਚ ਹਿੰਸਾ ਭੜਕ ਗਈ ਸੀ | ਇਸ ਮਾਮਲੇ ‘ਚ ਪੁਲਸ ਨੇ ਸਾਜਿਸ਼ਘਾੜੇ ਜਫ਼ਰ ਹਯਾਤ ਦੀ ਤਲਾਸ਼ ਕਰ ਰਹੀ ਸੀ | ਇਸ ਲਈ ਪੁਲਸ ਅਤੇ ਕ੍ਰਾਇਮ ਬ੍ਰਾਂਚ ਦੀਆਂ ਕਈ ਟੀਮਾਂ ਲੱਗੀਆਂ ਸਨ | ਪੁਲਸ ਨੇ ਸ਼ਨੀਵਾਰ ਨੂੰ ਮੁੱਖ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ |
ਪੁਲਸ ਕਮਿਸ਼ਨਰ ਵਿਜੈ ਸਿੰਘ ਮੀਨਾ ਸ਼ਨੀਵਾਰ ਦੁਪਹਿਰ ਪੱਤਰਕਾਰਾਂ ਸਾਹਮਣੇ ਆਏ | ਉਨ੍ਹਾ ਕਿਹਾ ਕਿ ਕਾਨਪੁਰਲ ਦਾ ਮਾਹੌਲ ਖਰਾਬ ਕਰਨ ਵਾਲਿਆਂ ‘ਤੇ ਐਨ ਐਸ ਏ ਅਤੇ ਗੈਂਗਸਟਰ ਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਇਆ ਜਾਵੇਗਾ | ਉਨ੍ਹਾ ਕਿਹਾ ਕਿ ਕਾਨਪੁਰ ਹਿੰਸਾ ਤੋਂ ਬਾਅਦ ਹਾਸ਼ਮੀ ਦੇ ਨਾਲ ਮੁੱਖ ਦੋਸ਼ੀ ਜਾਵੇਦ ਅਹਿਮਦ ਖਾਨ, ਮੁਹੰਮਦ ਰਾਹਿਨ ਅਤੇ ਮੁਹੰਮਦ ਸੂਫੀਆਨ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ | ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਕਿਤੇ ਨਾ ਕਿਤੇ ਕਈ ਹੋਰ ਲੋਕ ਵੀ ਸ਼ਾਮਲ ਹਨ, ਜੋ ਭੀੜ ਇਕੱਠਾ ਕਰਨ ਤੋਂ ਲੈ ਕੇ ਹਿੰਸਾ ਕਰਾਉਣ ‘ਚ ਸ਼ਾਮਲ ਰਹੇ | ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਕਾਨਪੁਰ ‘ਚ ਪੈਗੰਬਰ ਮੁਹੰਮਦ ਖਿਲਾਫ਼ ਭਾਜਪਾ ਬੁਲਾਰੇ ਦੀਆਂ ਵਿਵਾਦਤ ਅਤੇ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ ‘ਚ ਹਿੰਸਾ ਭੜਕ ਗਈ ਸੀ | ਵਿਵਾਦਤ ਬਿਆਨ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਦੁਕਾਨਾਂ ਬੰਦ ਕਰਾਉਣ ਦੌਰਾਨ ਦੋ ਭਾਈਚਾਰਿਆਂ ਦੇ ਲੋਕਾਂ ਨੇ ਇੱਕ-ਦੂਜੇ ‘ਤੇ ਪਥਰਾਅ ਅਤੇ ਪੈਟਰੋਲ ਬੰਬ ਸੁੱਟੇ | ਇਸ ਨੂੰ ਸ਼ਾਂਤ ਕਰਾਉਣ ਲਈ ਪੁਲਸ ਨੂੰ ਲਾਠੀਚਾਰਜ ਵੀ ਕਰਨਾ ਪਿਆ | ਇਸ ਹਿੰਸਾ ਦੇ ਸਿਲਸਿਲੇ ‘ਚ ਪੁਲਸ ਨੇ ਹੁਣ ਤੱਕ 36 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਮਾਮਲੇ ‘ਚ ਤਿੰਨ ‘ਤੇ ਐੱਫ਼ ਆਰ ਆਈ ਦਰਜ ਕੀਤੀ ਗਈ ਹੈ | ਦੋ ਐਫ਼ ਆਈ ਆਰ ਪੁਲਸ ਵੱਲੋਂ ਜਦਕਿ ਇੱਕ ਐਫ਼ ਆਈ ਆਰ ਜਖ਼ਮੀ ਵਿਅਕਤੀ ਵੱਲੋਂ ਲਿਖੀ ਗਈ ਹੈ | 40 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 1000 ਤੋਂ ਜ਼ਿਆਦਾ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਪੁਲਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਗੈਂਗਸਟਰ ਐਕਟ ਦੇ ਤਹਿਤ ਕਾਰਵਾਈ ਹੋਵੇਗੀ | ਕਾਨਪੁਰ ਹਿੰਸਾ ‘ਚ 13 ਪੁਲਸ ਮੁਲਾਜ਼ਮ ਅਤੇ ਦੋਵਾਂ ਪੱਖਾਂ ਦੇ 30 ਲੋਕ ਜ਼ਖ਼ਮੀ ਹੋਏ ਹਨ | ਵੀਡੀਓ ਫੁਟੇਜ਼ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ | ਪੁਲਸ ਦਾ ਕਹਿਣਾ ਹੈ ਕਿ ਕਾਨਪੁਰ ਹਿੰਸਾ ‘ਚ ਕਈ ਨੇਤਾ ਜਾਂਚ ਦੇ ਦਾਇਰੇ ‘ਚ ਹਨ | ਨੇਤਾਵਾਂ ਨੇ ਸਿਆਸੀ ਲਾਭ ਲੈਣ ਦੀ ਸਾਜ਼ਿਸ਼ ਰਹੀ ਸੀ | ਘਟਨਾ ਦੇ 24 ਘੰਟੇ ਪਹਿਲਾਂ ਦੀ ਕਾਲ ਡਿਟੇਲ ਕੁਝ ਨੇਤਾਵਾਂ ਦੀ ਪੁਲਸ ਖੰਗਾਲ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles