ਸੁਲਤਾਨਪੁਰ (ਯੂ ਪੀ) : ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਕਿਹਾ ਹੈ ਕਿ ਲੋਕ ਭੈਣਾਂ ਅਤੇ ਧੀਆਂ ਦਾ ਵਿਆਹ ਸ਼ਰਾਬੀਆਂ ਅਤੇ ਨਸ਼ੇੜੀਆਂ ਨਾਲ ਨਾ ਕਰਨ | ਉਨ੍ਹਾ ਲੰਭੁਆ ਵਿਧਾਨ ਸਭਾ ਹਲਕੇ ਦੇ ਸਰਵੋਦਿਆ ਇੰਟਰ ਕਾਲਜ ‘ਚ ਨਸ਼ਾ ਛੁਡਾਊ ਪ੍ਰੋਗਰਾਮ ‘ਚ ਕਿਹਾ ਕਿ ਇੱਕ ਰਿਕਸ਼ਾ ਚਾਲਕ ਜਾਂ ਮਜ਼ਦੂਰ ਇੱਕ ਸ਼ਰਾਬੀ ਅਫਸਰ ਨਾਲੋਂ ਵਧੀਆ ਲਾੜਾ ਸਾਬਤ ਹੋਵੇਗਾ | ਸ਼ਰਾਬੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ | ਉਨ੍ਹਾ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਆਪਣੇ ਪੁੱਤਰ ਨੂੰ ਯਾਦ ਕੀਤਾ, ਜਿਸ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ |


