ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕੋਵਿਡ-19 ਦੇ ਵਧ ਰਹੇ ਮਾਮਲਿਆਂ ਵੱਲ ਧਿਆਨ ਦਿਵਾਉਂਦਿਆਂ ਦੇਸ਼ ਵਾਸੀਆਂ ਨੂੰ ਸੁਚੇਤ, ਸੁਰੱਖਿਅਤ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ |
ਆਲ ਇੰਡੀਆ ਰੇਡੀਓ ਤੋਂ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨੇ ਕਿਹਾ-ਇਸ ਸਮੇਂ ਬਹੁਤ ਸਾਰੇ ਲੋਕ ਛੁੱਟੀਆਂ ਮਨਾਉਣ ਦੇ ਰੌਂਅ ‘ਚ ਵੀ ਹਨ | ਤਿਉਹਾਰਾਂ ਅਤੇ ਇਨ੍ਹਾਂ ਮੌਕਿਆਂ ਦਾ ਭਰਪੂਰ ਆਨੰਦ ਲਓ ਪਰ ਨਾਲ ਹੀ ਥੋੜ੍ਹਾ ਸਾਵਧਾਨ ਰਹੋ | ਤੁਸੀਂ ਇਹ ਵੀ ਦੇਖ ਰਹੇ ਹੋ ਕਿ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਵਧ ਰਿਹਾ ਹੈ | ਇਸ ਲਈ ਮਾਸਕ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਦਾ ਵਧੇਰੇ ਧਿਆਨ ਰੱਖਣਾ ਪੈਣਾ ਹੈ |


