ਨਵੀਂ ਦਿੱਲੀ : ਸੀ ਬੀ ਆਈ ਨੇ ਆਈ ਸੀ ਆਈ ਸੀ ਆਈ ਬੈਂਕ ਲੋਨ ਘਪਲੇ ਦੇ ਸੰਬੰਧ ‘ਚ ਵੀਡੀਓਕੋਨ ਗਰੁੱਪ ਦੇ ਬਾਨੀ ਵੇਣੂਗੋਪਾਲ ਧੂਤ (71) ਨੂੰ ਸੋਮਵਾਰ ਮੁੰਬਈ ਤੋਂ ਗਿ੍ਫਤਾਰ ਕਰ ਲਿਆ | ਤਿੰਨ ਦਿਨ ਪਹਿਲਾਂ ਬੈਂਕ ਦੀ ਸਾਬਕਾ ਸੀ ਈ ਓ ਤੇ ਐੱਮ ਡੀ ਚੰਦਾ ਕੋਛੜ ਤੇ ਉਸ ਦੇ ਪਤੀ ਦੀਪਕ ਕੋਛੜ ਨੂੰ ਸੀ ਬੀ ਆਈ ਨੇ ਹਿਰਾਸਤ ‘ਚ ਲਿਆ ਸੀ |
ਸੀ ਬੀ ਆਈ ਅਨੁਸਾਰ ਬੈਂਕ ਨੇ ਵੀਡੀਓਕੋਨ ਗਰੁੱਪ ਦੀਆਂ ਕੰਪਨੀਆਂ ਨੂੰ 3,250 ਕਰੋੜ ਦੀ ਕਰਜ਼ਾ ਸਹੂਲਤ ਦਿੱਤੀ, ਜੋ ਕਿ ਬੈਂਕਿੰਗ ਰੈਗੂਲੇਸ਼ਨ ਐਕਟ, ਆਰ ਬੀ ਆਈ ਦੀਆਂ ਹਦਾਇਤਾਂ ਤੇ ਬੈਂਕ ਦੀ ਕਰਜ਼ਾ ਨੀਤੀ ਦੀ ਉਲੰਘਣਾ ਸੀ |



