ਸ਼ਿਵਾਮੋਗਾ (ਕਰਨਾਟਕ) : ਭੋਪਾਲ ਤੋਂ ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ‘ਲਵ ਜੇਹਾਦ’ ਦੇ ਹਵਾਲੇ ਨਾਲ ਕਿਹਾ ਹੈ ਕਿ ਹਿੰਦੂਆਂ ਨੂੰ ਜੇ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਉਨ੍ਹਾਂ ਦੀ ਅਣਖ ਨੂੰ ਹਾਨੀ ਪਹੁੰਚਾਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ | ਐਤਵਾਰ ਇਥੇ ਹਿੰਦੂ ਜਾਗਰਣ ਵੇਦਿਕਾ ਦੇ ਦੱਖਣੀ ਖੇਤਰ ਦੀ ਸਾਲਾਨਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਸ ਨੇ ਹਿੰਦੂ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ‘ਚ ਹਥਿਆਰ ਰੱਖਣ ਜਾਂ ਸਬਜ਼ੀ ਕੱਟਣ ਲਈ ਵਰਤੇ ਜਾਂਦੇ ਚਾਕੂਆਂ ਨੂੰ ਤਿੱਖੇ ਕਰਕੇ ਰੱਖਣ, ਕਿਉਂਕਿ ਪਤਾ ਨਹੀਂ ਕਿਸ ਵੇਲੇ ਕਿਹੜੇ ਹਾਲਾਤ ਬਣ ਜਾਣ |



