ਵਾਸ਼ਿੰਗਟਨ : ਅਮਰੀਕਾ ਤੇ ਕੈਨੇਡਾ ‘ਚ ਬਰਫੀਲੇ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ | ਕਈ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ ਮਨਫੀ 45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ | ਮਰਨ ਵਾਲਿਆਂ ‘ਚ 34 ਵਿਅਕਤੀ ਅਮਰੀਕਾ ਦੇ ਵਸਨੀਕ ਸਨ ਤੇ ਜ਼ਿਆਦਾਤਰ ਮੌਤਾਂ ਨਿਊਯਾਰਕ ਖੇਤਰ ਦੇ ਬਫਲੋ ‘ਚ ਹੋਈਆਂ ਹਨ | ਚਾਰ ਮੌਤਾਂ ਕੈਨੇਡਾ ‘ਚ ਹੋਈਆਂ ਹਨ, ਜਿੱਥੇ ਬਿ੍ਟਿਸ਼ ਕੋਲੰਬੀਆ ਦੇ ਮੈਰਿਟ ਕਸਬੇ ਨੇੜੇ ਸੜਕ ‘ਤੇ ਪਈ ਬਰਫ ਕਾਰਨ ਬੱਸ ਤਿਲਕ ਗਈ | ਤੂਫਾਨ ਕਾਰਨ ਦੋਹਾਂ ਦੇਸ਼ਾਂ ਦੇ ਹਜ਼ਾਰਾਂ ਘਰਾਂ ‘ਚ ਬੱਤੀ ਗੁੱਲ ਹੋ ਗਈ ਹੈ |



