ਮੁੰਬਈ : ਘਾਟੀ ‘ਚ ਵਧ ਰਹੀ ਟਾਰਗੇਟ ਕਿਿਲੰਗ ਅਤੇ ਇੱਕ ਤੋਂ ਬਾਅਦ ਇੱਕ ਹਿੰਦੂਆਂ ਦੀ ਹੱਤਿਆ ਤੋਂ ਕਸ਼ਮੀਰੀ ਪੰਡਤਾਂ ਨੇ ਇੱਕ ਵਾਰ ਫਿਰ ਕਸ਼ਮੀਰ ਤੋਂ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਥੇ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਮਜ਼ਬੂਰਨ ਕਸ਼ਮੀਰੀ ਹਿੰਦੂਆਂ ਨੂੰ ਪਲਾਇਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਦੌਰਾਨ ਸ਼ਿਵ ਸੈਨਾ ਨੇਤਾ ਸੰਜੈ ਰਾਊਤ ਨੇ ਸਰਕਾਰ ‘ਤੇ ਨਿਸ਼ਾਨਾ ਲਾਇਆ ਹੈ | ਕੇਂਦਰ ਸਰਕਾਰ ‘ਤੇ ਹਮਲਾ ਕਰਦੇ ਹੋਏ ਸੰਜੈ ਨੇ ਕਿਹਾ —ਕਸ਼ਮੀਰ ਇੱਕ ਵਾਰ ਫਿਰ ਸੜ ਰਿਹਾ ਹੈ ਅਤੇ ਸਾਡੀ ਸਰਕਾਰ ਫ਼ਿਲਮ ਪ੍ਰਮੋਸ਼ਨ ‘ਚ ਲੱਗੀ ਹੋਈ ਹੈ | ਸੰਜੇ ਰਾਊਤ ਨੇ ਕਿਹਾ—ਕਸ਼ਮੀਰ ਦੀ ਸਥਿਤੀ ਕੰਟਰੋਲ ਤੋਂ ਬਾਹਰ ਚਲੀ ਗਈ ਹੈ | ਕਸ਼ਮੀਰ ਪੰਡਤ ਅਤੇ ਹਿੰਦੂ ਸਮਾਜ ਦੇ ਨਾਲ-ਨਾਲ ਮੁਸਲਿਮ ਭਰਾ ਜੋ ਦੇਸ਼ ਦੀ ਸੁਰੱਖਿਆ ਦਾ ਕੰਮ ਕਰਦੇ ਹਨ, ਉਨ੍ਹਾ ਦੀ ਵੀ ਹੱਤਿਆ ਹੋ ਰਹੀ ਹੈ | ਕਸ਼ਮੀਰ ਦੇ ਹਜ਼ਾਰਾਂ ਪੰਡਤ ਹੁਣ ਘਾਟੀ ਛੱਡ ਕੇ ਆਪਣੇ ਹੀ ਦੇਸ਼ ‘ਚ ਬੇਗਾਨੇ ਹੋ ਰਹੇ ਹਨ, ਪਰ ਸਰਕਾਰ ਕੀ ਕਰ ਰਹੀ ਹੈ?