25 C
Jalandhar
Sunday, September 8, 2024
spot_img

ਬਾਲੀਵੁੱਡ ਫਿਰ ਕੋਰੋਨਾ ਦੀ ਲਪੇਟ ‘ਚ

ਮੁੰਬਈ : ਦੇਸ਼ ‘ਚ ਕੋਰੋਨਾ ਦੀ ਲਹਿਰ ਇੱਕ ਵਾਰ ਫਿਰ ਤੋਂ ਦਸਤਕ ਦੇ ਰਹੀ ਹੈ | ਉਥੇ ਹੁਣ ਬਾਲੀਵੁੱਡ ‘ਚ ਵੀ ਇੱਕ ਤੋਂ ਬਾਅਦ ਇੱਕ ਲਗਾਤਾਰ ਵੱਡੀਆਂ ਹਸਤੀਆਂ ਕੋਰੋਨਾ ਦੀ ਲਪੇਟ ‘ਚ ਆ ਰਹੀਆਂ ਹਨ | ਐਤਵਾਰ ਸਵੇਰੇ ਜਾਣਕਾਰੀ ਮਿਲੀ ਸੀ ਕਿ ਕੈਟਰੀਨਾ ਕੈਫ਼ ਨੂੰ ਕੋਰੋਨਾ ਹੋ ਗਿਆ ਤੇ ਫਿਰ ਸ਼ਾਮ ਹੁੰਦੇ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਵੀ ਕੋਰੋਨਾ ਦੀ ਲਪੇਟ ‘ਚ ਆ ਗਏ | ਇਸ ਤੋਂ ਪਹਿਲਾਂ ਸ਼ਨੀਵਾਰ ਕਾਰਤਿਕ ਆਰੀਅਨ ਕੋਰੋਨਾ ਪਾਜ਼ੀਟਿਵ ਹੋ ਗਏ ਸਨ | ਰਿਪੋਰਟਾਂ ਮੁਤਾਬਿਕ ਸ਼ਾਹਰੁਖ ਆਪਣੀ ਆਉਣ ਵਾਲੀ ਫ਼ਿਲਮ ‘ਜਵਾਨ’ ਦੀ ਸ਼ੂਟਿੰਗ ‘ਚ ਰੁਝੇ ਹੋਏ ਹਨ | ਹਾਲਾਂਕਿ, ਉਨ੍ਹਾ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਸ਼ੂਟਿੰਗ ਸ਼ਡਿਊਲ ਅੱਗੇ ਕਰ ਦਿੱਤਾ ਗਿਆ |

Related Articles

LEAVE A REPLY

Please enter your comment!
Please enter your name here

Latest Articles