ਨਵੀਂ ਦਿੱਲੀ : ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਅਗਲੇ ਸਾਲ ਮਾਰਚ ‘ਚ ਹੋ ਸਕਦਾ ਹੈ, ਜਦੋਂ ਬੱਜਟ ਸੈਸ਼ਨ ਦੇ ਦੂਜੇ ਪੜਾਅ ਦੀ ਬੈਠਕ ਬੁਲਾਈ ਜਾਣੀ ਹੈ | ਅਧਿਕਾਰੀਆਂ ਮੁਤਾਬਕ ਨਵੇਂ ਸੰਸਦ ਭਵਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਫਰਵਰੀ ਤੱਕ ਇਸ ਦੇ ਮੁਕੰਮਲ ਹੋਣ ਦੀ ਸੰਭਾਵਨਾ ਹੈ | ਬੱਜਟ ਸੈਸ਼ਨ ਦੋ ਪੜਾਵਾਂ ‘ਚ ਬੁਲਾਇਆ ਜਾਂਦਾ ਹੈ | ਪਹਿਲਾ ਪੜਾਅ ਆਮ ਤੌਰ ‘ਤੇ 30 ਜਾਂ 31 ਜਨਵਰੀ ਨੂੰ ਸ਼ੁਰੂ ਹੁੰਦਾ ਹੈ, ਜਿਸ ਦੌਰਾਨ ਰਾਸ਼ਟਰਪਤੀ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦੇ ਹਨ |