ਸਾਊਦੀ ਅਰਬ ਕਲੱਬ ਅਲ ਨਾਸੇਰ ਨਾਲ ਜੁੜੇ ਰੋਨਾਲਡੋ

0
364

ਲੰਡਨ : ਕ੍ਰਿਸਟੀਆਨੋ ਰੋਨਾਲਡੋ ਹੁਣ ਇੰਗਲੈਂਡ ਦੇ ਫੱੁਟਬਾਲ ਕਲੱਬ ਮੈਨਚੇਸਟਰ ਯੂਨਾਈਟਿਡ ਦੀ ਜਗ੍ਹਾ ਸਾਊਦੀ ਅਰਬ ਦੇ ਕਲੱਬ ਅਲ ਨਾਸੇਰ ਨਾਲ ਖੇਡਦੇ ਹੋਏ ਨਜ਼ਰ ਆਉਣਗੇ | ਉਨ੍ਹਾ ਅਲ ਨਾਸੇਰ ਨਾਲ 200 ਮਿਲੀਅਨ ਯੂਰੋ (1700 ਹਜ਼ਾਰ ਕਰੋੜ ਰੁਪਏ) ਦਾ ਸਮਝੌਤਾ ਕੀਤਾ ਹੈ | 37 ਸਾਲ ਦੇ ਰੋਨਾਲਡੋ ਦਾ ਕਲੱਬ ਦੇ ਨਾਲ 2025 ਤੱਕ ਐਗਰੀਮੈਂਟ ਹੈ | ਰੋਨਾਲਡੋ ਨੇ ਅਲ ਨਾਸੇਰ ਦੀ ਜਰਸੀ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ | ਉਸ ‘ਤੇ ਉਸ ਦਾ ਮਨਪਸੰਦੀ ਦਾ ਨੰਬਰ 7 ਪਿ੍ੰਟ ਹੈ | ਉਸ ਨੇ ਟੀਮ ਦੇ ਨਾਲ ਜੁੜਨ ਤੋਂ ਬਾਅਦ ਕਿਹਾ ਕਿ ਉਹ ਅਲ ਨਾਸੇਰ ਵੱਲੋਂ ਖੇਡਣ ਨੂੰ ਲੈ ਕੇ ਉਤਸ਼ਾਹਤ ਹੈ | ਉਨ੍ਹਾ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਯੂਰਪੀ ਫੁੱਟਬਾਲ ‘ਚ ਜੋ ਕੁਝ ਵੀ ਮੈਂ ਸੋਚਿਆ ਸੀ, ਉਸ ਨੂੰ ਪਾ ਲਿਆ |
ਹੁਣ ਮੈਨੂੰ ਲੱਗਦਾ ਹੈ ਕਿ ਏਸ਼ੀਆ ‘ਚ ਆਪਣੇ ਤਜਰਬੇ ਨੂੰ ਸਾਂਝਾ ਕਰਨ ਦਾ ਇਹ ਸਹੀ ਮੌਕਾ ਹੈ | ਅਲ ਨਾਸੇਰ 9 ਵਾਰ ਸਾਊਦੀ ਅਰਬ ਪ੍ਰੋ ਲੀਗ ਖਿਤਾਬ ਜਿੱਤ ਚੁੱਕਾ ਹੈ | ਕਲੱਬ ਨੇ ਆਖਰੀ ਵਾਰ 2019 ‘ਚ ਇਹ ਖਿਤਾਬ ਜਿੱਤਿਆ ਸੀ | ਵੈਸੇ ਰੋਨਾਲਡੋ ਦਾ ਮੈਨਚੇਸਟਰ ਯੂਨਾਈਟਿਡ ਦੇ ਨਾਲ ਪ੍ਰੋਗਰਾਮ 2023 ਜੂਨ ‘ਚ ਪੂਰਾ ਹੋਣ ਵਾਲਾ ਹੈ ਅਤੇ ਹਾਲੇ 7 ਮਹੀਨੇ ਬਾਕੀ ਹਨ | ਹਾਲਾਂਕਿ ਰੋਨਾਲਡੋ ਦਾ ਕਲੱਬ ਤੋਂ ਰਿਸ਼ਤਾ ਪਿਛਲੇ ਕੁਝ ਮਹੀਨੇ ਤੋਂ ਖ਼ਰਾਬ ਚੱਲ ਰਿਹਾ ਹੈ | ਉਨ੍ਹਾ ਯੂਨਾਈਟਿਡ ਦੀ ਆਲੋਚਨਾ ਵੀ ਕੀਤੀ ਸੀ |

LEAVE A REPLY

Please enter your comment!
Please enter your name here