ਲਧਿਆਣਾ (ਐਮ ਐਸ ਭਾਟੀਆ, ਰੈਕਟਰ ਕਥੂਰੀਆ) -ਪੀ.ਏ.ਯੂ. ਵੱਲੋਂ ਇੰਪਲਾਈਜ਼ ਯੂਨੀਅਨ, ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ, ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀ ਏ ਯੂ ਫੋਰਥ ਕਲਾਸ ਵਰਕਰਜ਼ ਵੱਲੋਂ ਅੱਜ ਪੀ ਏ ਯੂ ਦੇ ਸਟੂਡੈਂਟ ਹੋਮ ਵਿਖੇ ਸ਼ਰਧਾਂਜਲੀ ਸਮਾਰੋਹ ਕਰਕੇ ਕਾਮਰੇਡ ਰੂਪ ਸਿੰਘ ਰੂਪਾ ਨੂੰ ਸ਼ਰਧਾਂਜਲੀ ਦਿੱਤੀ ਗਈ | ਸਭ ਤੋਂ ਪਹਿਲਾਂ ਦੋ ਮਿੰਟ ਮੋਨ ਰੱਖਿਆ ਗਿਆ | ਇਸ ਉਪਰੰਤ ਪੀ ਏ ਯੂ ਫੋਰਥ ਕਲਾਸ ਵਰਕਰਜ਼ ਦੇ ਪ੍ਰਧਾਨ ਬਰਿੰਦਰ ਪੰਡੋਰੀ, ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ, ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਡੀ ਪੀ ਮੌੜ, ਚਰਨ ਸਿੰਘ ਗੁਰਮ, ਡਾ. ਗੁਲਜ਼ਾਰ ਪੰਧੇਰ, ਜੇ ਐਲ ਨਾਰੰਗ ਅਤੇ ਪੀ ਏ ਯੂ ਇੰਪਲਾਈਜ਼ ਯੂਨੀਅਨ ਵੱਲੋਂ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ, ਇਸ ਤੋਂ ਇਲਾਵਾ ਜਸਵੰਤ ਸਿੰਘ, ਜੋਗਿੰਦਰ ਰਾਮ, ਪਰਮਜੀਤ ਸਿੰਘ ਗਿੱਲ ਨੇ ਰੂਪ ਸਿੰਘ ਰੂਪਾ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਇਲਾਵਾ ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨ ਦੇ ਪ੍ਰਧਾਨ ਨਰੇਸ਼ ਗੋੜ, ਡਾ. ਰਜਿੰਦਰ ਪਾਲ ਸਿੰਘ ਔਲਖ, ਬਿਜਲੀ ਬੋਰਡ ਦੇ ਆਗੂ ਕੇਵਲ ਸਿੰਘ, ਐਸ ਪੀ ਸਿੰਘ, ਸੀ ਐਮ ਸੀ ਦੇ ਆਗੂ ਬੀ ਐਮ ਫਰੈਡਰਿਕ, ਰੂਪਾ ਜੀ ਦੇ ਪਰਵਾਰਕ ਤੌਰ ‘ਤੇ ਨਜ਼ਦੀਕੀ ਰਣਜੀਤ ਸਿੰਘ, ਸਬੋਰਡੀਨੇਟ ਸਰਵਿਸ ਫੈਡਰੇਸ਼ਨ ਤੋਂ ਗੁਰਮੇਲ ਮੈਡਲੇ ਅਤੇ ਕਿਸਾਨ ਸਭਾ ਤੋਂ ਚਮਕੌਰ ਸਿੰਘ ਬਰਮੀ ਨੇ ਵੀ ਆਪਣੇ ਸਾਥੀਆਂ ਨਾਲ ਇਸ ਪ੍ਰੋਗਰਾਮ ਵਿਚ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ | ਗਡਵਾਸੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਵੱਡਾ ਜਥਾ ਲੈ ਕੇ ਪਹੁੰਚੇ | ਸਮੂਹ ਬੁਲਾਰਿਆਂ ਵੱਲੋਂ ਰੂਪ ਸਿੰਘ ਰੂਪਾ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਕੀਤੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਕੀਤੇ ਸੰਘਰਸ਼ਾਂ ਸਦਕਾ ਅੱਜ ਮੁਲਾਜ਼ਮ ਕਈ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ | ਰੂਪ ਸਿੰਘ ਰੂਪਾ ਨੇ ਜਿੱਥੇ ਮੁਲਾਜ਼ਮਾਂ ਲਈ ਕਈ ਸੰਘਰਸ਼ ਲੜ ਕਰ ਕੇ ਇਤਹਾਸਕ ਪ੍ਰਾਪਤੀਆਂ ਕੀਤੀਆਂ ਜਿਸ ਦੀ ਸਭ ਤਾੋ ਵੱਡੀ ਮਿਸਾਲ ਪੀ ਏ ਯੂ ਵਿੱਚ ਪੈਨਸ਼ਨ ਲਾਗੂ ਕਰਵਾਉਣਾ ਹੈ, ਜਿਸ ਦਾ ਆਨੰਦ ਅੱਜ ਸਾਰੇ ਮੁਲਾਜ਼ਮ ਮਾਣ ਰਹੇ ਹਨ | ਰੂਪ ਸਿੰਘ ਰੂਪਾ ਨੇ ਜਿਥੇ ਮੁਲਾਜ਼ਮਾਂ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਈਆਂ, ਉਥੇ ਸਮਾਜ ਸੇਵਾ ਦੇ ਕਈ ਕੰਮ ਕੀਤੇ ,ਜਿਵੇਂ ਪੀ ਏ ਯੂ ਵਿੱਚ ਆਪਣੇ ਪਿਤਾ ਦੇ ਨਾਂਅ ‘ਤੇ ਮੁਲਾਜ਼ਮਾਂ ਦੇ ਬੱਚਿਆਂ ਲਈ ਵਿੱਤੀ ਐਵਾਰਡ ਸ਼ੁਰੂ ਕਰਨਾ, ਪੀ ਏ ਯੂ ਪੈਨਸ਼ਨਰ ਅਤੇ ਮੁਲਾਜ਼ਮ ਮੇਲਾ ਲਗਾਉਣਾ, ਆਪਣੇ ਪਿੰਡ ਵਿੱਚ ਵਧੀਆ ਸਕੂਲਾਂ ਦਾ ਨਿਰਮਾਣ ਕਰਵਾਉਣਾ ਅਤੇ ਕਈ ਹੋਰ ਸਮਾਜ ਭਲਾਈ ਦੇ ਕੰਮਾਂ ਦੀ ਉਨ੍ਹਾਂ ਵੱਲੋਂ ਸ਼ੁਰੂਆਤ ਕੀਤੀ ਗਈ | ਇਸ ਮੌਕੇ ਲਾਲ ਬਹਾਦੁਰ ਯਾਦਵ, ਨਵਨੀਤ ਸ਼ਰਮਾ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਕੇਸ਼ਵ ਰਾਏ ਸੈਣੀ, ਹਰਮਿੰਦਰ ਸਿੰਘ, ਮੋਹਨ ਲਾਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਨੰਦ ਕਿਸ਼ੋਰ, ਅਵਤਾਰ ਚੰਦ, ਅਮਰਜੀਤ ਸਿੰਘ, ਸਤਵਿੰਦਰ ਸਿੰਘ, ਪਿ੍ੰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਤੇਜਿੰਦਰ ਸਿੰਘ, ਰਕੇਸ਼ ਕੁਮਾਰ ਕੌਡਲ, ਕੁਲਦੀਪ ਸਿੰਘ, ਸਤਨਾਮ ਸਿੰਘ, ਰਾਜ ਪਾਲ ਵਰਮਾ, ਜੈਪਾਲ ਸਿੰਘ, ਦੀਪਕ ਕੁਮਾਰ, ਮੋਹਨ ਚੰਦ, ਮਨੋਜ ਕੁਮਾਰ, ਹਰਮਨਦੀਪ ਸਿੰਘ ਗਰੇਵਾਲ, ਅੰਮਿ੍ਤ ਕੁਮਾਰ, ਰਕੇਸ਼ ਕੁਮਾਰ ਅਤੇ ਹੁਸਨ ਕੁਮਾਰ ਸ਼ਾਮਲ ਹੋਏ |



