ਲਖਨਊ : ਯੂ ਪੀ ‘ਚ ਸੀਤ ਲਹਿਰ ਦਿਨੋਂ-ਦਿਨ ਜਾਨਲੇਵਾ ਹੁੰਦੀ ਜਾ ਰਹੀ ਹੈ | ਕਾਨਪੁਰ ‘ਚ ਵੀਰਵਾਰ ਦਿਲ ਦਾ ਦੌਰਾ ਪੈਣ ਅਤੇ ਬ੍ਰੇਨ ਸਟ੍ਰੋਕ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ | ਇਨ੍ਹਾਂ ਵਿੱਚੋਂ 17 ਦੀ ਮੌਤ ਕੋਈ ਵੀ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਹੀ ਹੋ ਗਈ | ਡਾਕਟਰਾਂ ਅਨੁਸਾਰ ਠੰਢ ‘ਚ ਬਲੱਡ ਪ੍ਰੈਸ਼ਰ ਦਾ ਅਚਾਨਕ ਵਧਣਾ ਅਤੇ ਖੂਨ ਦਾ ਜੰਮ ਜਾਣਾ ਦਿਲ ਦੇ ਦੌਰੇ ਤੇ ਬ੍ਰੇਨ ਅਟੈਕ ਦਾ ਕਾਰਨ ਬਣ ਰਿਹਾ ਹੈ |
ਕਾਰਡੀਓਲੋਜੀ ਇੰਸਟੀਚਿਊਟ ਦੇ ਕੰਟਰੋਲ ਰੂਮ ਅਨੁਸਾਰ ਵੀਰਵਾਰ ਨੂੰ 723 ਦਿਲ ਦੇ ਮਰੀਜ਼ ਐਮਰਜੈਂਸੀ ਅਤੇ ਓ ਪੀ ਡੀ ‘ਚ ਆਏ ਤੇ ਇਨ੍ਹਾਂ ਵਿੱਚੋਂ 41 ਮਰੀਜ਼, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ, ਨੂੰ ਦਾਖਲ ਕਰਵਾਇਆ ਗਿਆ |



