ਭਾਰਤ ਜੋੜੋ ਯਾਤਰਾ ਦੌਰਾਨ ਸ਼ਾਹਬਾਦ (ਹਰਿਆਣਾ) ‘ਚ ਰਾਹੁਲ ਗਾਂਧੀ ਨੇ ਕਿਸਾਨ ਨੇਤਾਵਾਂ ਨਾਲ ਚਰਚਾ ਕੀਤੀ | ਇਸ ਮੌਕੇ ਕਿਸਾਨ ਨੇਤਾ ਰਾਕੇਸ਼ ਟਿਕੈਤ, ਯੁੱਧਵੀਰ ਸਿੰਘ, ਯੋਂਗੇਦਰ ਯਾਦਵ ਤੋਂ ਇਲਾਵਾ ਪੰਜਾਬ ਦੇ ਵੀ ਕਿਸਾਨ ਨੇਤਾ ਸ਼ਾਮਲ ਸਨ | ਕਿਸਾਨ ਨੇਤਾਵਾਂ ਨਾਲ ਕਿਸਾਨੀ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਦਿੱਲੀ ਬਾਰਡਰ ‘ਤੇ ਇੱਕ ਸਾਲ ਚੱਲੇ ਕਿਸਾਨ ਅੰਦੋਲਨ ਨੂੰ ਲੈ ਕੇ ਗੱਲਬਾਤ ਕੀਤੀ | ਮੌਜੂਦਾ ਸਮੇਂ ‘ਚ ਭਾਰਤ ਜੋੜੇ ਯਾਤਰਾ ਦੌਰਾਨ ਹਰਿਆਣਾ ‘ਚ ਹੈ | ਇਸ ਤੋਂ ਬਾਅਦ ਇਹ ਯਾਤਰਾ ਪੰਜਾਬ ਅਤੇ ਜੰਮੂ ਕਸ਼ਮੀਰ ਵੱਲ ਵਧੇਗੀ | ਇਸ ਨੂੰ ਲੈ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਜ਼ਰੂਰੀ ਇੰਤਜ਼ਾਮ ਕੀਤੇ ਹਨ |



