ਮੈਲਬਰਨ : ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰਾ ਕਰਨ ਦੇ ਮਾਮਲੇ ‘ਚ ਇੱਥੋਂ ਦੀ ਇੱਕ ਪੀਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ ਕੀਤਾ ਗਿਆ ਹੈ |
ਸਥਾਨਕ ਬੇਕਰੀ ‘ਚ ਕੰਮ ਕਰਦੀ ਸੁਦੇਸ਼ ਕੁਮਾਰੀ ਨੇ ਸਾਲ 2017 ‘ਚ ਕਿਸੇ ਹੋਰ ਕਰਮਚਾਰੀ ਵੱਲੋਂ ਉਸ ਨਾਲ ਜਿਨਸੀ ਦੁਰਵਿਵਹਾਰ ਕੀਤੇ ਜਾਣ ਦਾ ਮਾਮਲਾ ਸੰਬੰਧਤ ਕੰਪਨੀ ਦੇ ਮੈਨੇਜਰ ਕੋਲ ਚੁੱਕਿਆ ਸੀ | ਮੈਨੇਜਰ ਨੇ ਇਸ ਮਹਿਲਾ ਕਰਮਚਾਰੀ ਨੂੰ ਕੋਈ ਰਾਹਤ ਦੇਣ ਦੀ ਥਾਂ ਉਸ ‘ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ | ਇਸ ਸੰਬੰਧੀ ਸ਼ਿਕਾਇਤ ‘ਤੇ ਸੁਣਵਾਈ ਕਰਦਿਆਂ ਵਿਕਟੋਰੀਅਨ ਟਿ੍ਬਿਊਨਲ ਨੇ ਪੀਜ਼ਾ ਕੰਪਨੀ ਰੋਸਾਫੂਡਜ਼ ਨੂੰ ਇਹ ਹਰਜਾਨਾ ਕੀਤਾ ਹੈ |


