ਚੰਡੀਗੜ੍ਹ : ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ‘ਚੋਂ ਪੀ ਜੀ ਆਈ ਲਿਆਂਦਾ ਗਿਆ |
ਇੱਥੇ ਉਨ੍ਹਾ ਦਾ ਚੈੱਕਅੱਪ ਅਤੇ ਟੈਸਟ ਕੀਤੇ ਗਏ | ਸਿੱਧੂ ਦਾ ਖੂਨ ਸੰਘਣਾ ਹੋਣ ਅਤੇ ਲੀਵਰ ਨੂੰ ਲੈ ਕੇ ਪ੍ਰੇਸ਼ਾਨੀ ਹੋਈ ਹੈ | ਹਾਲਾਂਕਿ ਸਿੱਧੂ ਨੂੰ ਕੋਰਟ ਦੇ ਆਦੇਸ਼ ਤੋਂ ਬਾਅਦ ਜੇਲ੍ਹ ‘ਚ ਸਪੈਸ਼ਲ ਖੁਰਾਕ ਦਿੱਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸਿੱਧੂ ਨੇ ਜੇਲ੍ਹ ਆਉਣ ਮੌਕੇ ਅਦਾਲਤ ‘ਚ ਅਰਜ਼ੀ ਦੇ ਕੇ ਡਾਕਟਰ ਵੱਲੋਂ ਦੱਸੀ ਡਾਈਟ ਮੁਹੱਈਆ ਕਰਵਾਏ ਜਾਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਵੱਲੋਂ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਬਣਾ ਕੇ ਇਸ ਸੰਬੰਧੀ ਜਾਂਚ ਵੀ ਕਰਾਈ ਗਈ ਤੇ ਡਾਕਟਰਾਂ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ‘ਤੇ ਜੇਲ ਪ੍ਰਸ਼ਾਸਨ ਨੂੰ ਡਾਈਟ ਯਕੀਨੀ ਬਣਾਉਣ ਲਈ ਆਖਿਆ ਗਿਆ ਸੀ |