ਵਾਸ਼ਿੰਗਟਨ : ਅਮਰੀਕਾ ਵਿਚ ਬੁੱਧਵਾਰ ਨੋਟਮ (ਨੋਟਿਸ ਟੂ ਏਅਰ ਮਿਸ਼ਨਜ਼) ਸਿਸਟਮ ਵਿਚ ਖਰਾਬੀ ਕਾਰਨ ਸਾਰੀਆਂ ਹਵਾਈ ਉਡਾਣਾਂ ਠੱਪ ਹੋ ਗਈਆਂ | ਕਰੀਬ 400 ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ ਜਾਂ ਜਹਾਜ਼ਾਂ ਨੂੰ ਭੁੰਜੇ ਲਾਹ ਲਿਆ ਗਿਆ ਸੀ | ਫੈਡਰਲ ਏਵੀਏਸ਼ਨ ਏਜੰਸੀ ਨੇ ਕਿਹਾ ਕਿ ਉਹ ਜਤਨ ਕਰ ਰਹੇ ਹਨ, ਪਰ ਕਹਿ ਨਹੀਂ ਸਕਦੇ ਕਿ ਸਿਸਟਮ ਕਦੋਂ ਤੱਕ ਠੀਕ ਹੋਵੇਗਾ |
ਅਮਰੀਕੀ ਸਮੇਂ ਮੁਤਾਬਕ ਸਵੇਰੇ ਕਰੀਬ 5.31 ਵਜੇ ਟੈਕਨੀਕਲ ਨੁਕਸ ਪਿਆ | ਇਸ ਦੇ ਕਾਰਨ ਦਾ ਫੌਰੀ ਤੌਰ ‘ਤੇ ਪਤਾ ਨਹੀਂ ਲੱਗ ਸਕਿਆ ਸੀ |





