ਉਤਲੇ ਪਹਾੜਾਂ ‘ਚ ਬਰਫ਼ਬਾਰੀ

0
243

ਸ੍ਰੀਨਗਰ : ਕਸ਼ਮੀਰ ਦੇ ਉੱਚੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਨੇ ਪਹਿਲਗਾਮ ਅਤੇ ਗੁਲਮਰਗ ਨੂੰ ਛੱਡ ਕੇ ਪੂਰੀ ਘਾਟੀ ਵਿਚ ਰਾਤ ਦਾ ਤਾਪਮਾਨ ਵਧਾ ਦਿੱਤਾ ਹੈ | ਸੋਨਮਰਗ, ਗੁਲਮਰਗ, ਤੰਗਧਾਰ ਅਤੇ ਕਸ਼ਮੀਰ ਦੇ ਹੋਰ ਉੱਚੇ ਇਲਾਕਿਆਂ ‘ਚ ਬਰਫਬਾਰੀ ਹੋਈ | ਉੱਤਰੀ ਅਤੇ ਮੱਧ ਕਸ਼ਮੀਰ ਦੇ ਮੈਦਾਨੀ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਈ | ਮੌਸਮ ਵਿਭਾਗ ਨੇ ਕਿਹਾ ਹੈ ਕਿ ਬਰਫਬਾਰੀ ਜਾਂ ਮੀਂਹ ‘ਚ ਹੌਲੀ-ਹੌਲੀ ਵਾਧਾ ਹੋਣ ਦੀ ਸੰਭਾਵਨਾ ਹੈ | ਹਿਮਾਚਲ ਦੇ ਲਾਹੌਲ ਤੇ ਸਪਿਤੀ ਅਤੇ ਕਨੌਰ ਵਿਚ ਬੁੱਧਵਾਰ ਸਵੇਰ ਤੋਂ ਬਰਫ ਪੈ ਰਹੀ ਸੀ | ਸੂਬੇ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਸੀ | ਪੰਜਾਬ ਤੇ ਹਰਿਆਣਾ ‘ਚ ਸੀਤ ਲਹਿਰ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ | ਜ਼ਿਆਦਾਤਰ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ | ਦੋਹਾਂ ਸੂਬਿਆਂ ‘ਚ ਸਵੇਰੇ ਸੰਘਣੀ ਧੁੰਦ ਛਾਈ ਰਹੀ |

LEAVE A REPLY

Please enter your comment!
Please enter your name here