‘ਚੀਨੀ ਸਰਹੱਦ ‘ਤੇ ਸਥਿਤੀ ਸਥਿਰ, ਪਰ ਕੁਝ ਕਹਿ ਨਹੀਂ ਸਕਦੇ’

0
210

ਨਵੀਂ ਦਿੱਲੀ : ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਵੀਰਵਾਰ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ‘ਤੇ ਸਥਿਤੀ ‘ਸਥਿਰ’ ਹੈ, ਪਰ ‘ਕੁਝ ਨਹੀਂ ਕਹਿ ਸਕਦੇ’ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਫੌਜੀ ਲੋੜੀਂਦੀ ਗਿਣਤੀ ‘ਚ ਤਾਇਨਾਤ ਕਰ ਦਿੱਤੇ ਗਏ ਹਨ | ਸੈਨਾ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਰਲ ਪਾਂਡੇ ਨੇ ਇਹ ਵੀ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਦੇ ਨਾਲ ਤਾਇਨਾਤ ਫੌਜੀਆਂ ਨੇ ਵਿਰੋਧੀ ਦੇ ਕਿਸੇ ਵੀ ਨਾਪਾਕ ਇਰਾਦੇ ਨੂੰ ਦਿ੍ੜ੍ਹਤਾ ਨਾਲ ਨਾਕਾਮ ਕਰਨ ਲਈ ਮਜ਼ਬੂਤ ਸਥਿਤੀ ਬਣਾ ਕੇ ਰੱਖੀ ਹੈ |

LEAVE A REPLY

Please enter your comment!
Please enter your name here