27.5 C
Jalandhar
Friday, November 22, 2024
spot_img

ਕ੍ਰਿਪਟੋ ਕਰੰਸੀ ਜੂਏ ਤੋਂ ਇਲਾਵਾ ਕੁਝ ਨਹੀਂ : ਆਰ ਬੀ ਆਈ ਗਵਰਨਰ

ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕ੍ਰਿਪਟੋ ਕਰੰਸੀ ਨੂੰ ਇੱਕ ਭਰਮ ਦੱਸਿਆ ਹੈ | ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕ੍ਰਿਪਟੋ ਜੂਆ ਤੋਂ ਇਲਾਵਾ ਕੁਝ ਨਹੀਂ ਹੈ ਅਤੇ ਇਸ ਦੀ ਕੀਮਤ ਸਿਰਫ ਇਕ ਭੁਲੇਖਾ ਹੈ | ਦਾਸ ਨੇ ਇੱਕ ਮੀਡੀਆ ਸਮਾਗਮ ਨੂੰ ਸੰਬੋਧਨ ਕਰਦਿਆਂ ਕਿ੍ਪਟੋ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ |
ਉਹਨਾ ਕਿਹਾ ਕਿ ਇਸ ਦੇ ਸਮਰਥਕ ਇਸ ਨੂੰ ਇੱਕ ਸੰਪਤੀ ਅਤੇ ਇੱਕ ਵਿੱਤੀ ਉਤਪਾਦ ਕਹਿੰਦੇ ਹਨ, ਪਰ ਇਸ ਵਿੱਚ ਕੋਈ ਅੰਤਰੀਵ ਮੁੱਲ ਨਹੀਂ | ਕਿ੍ਪਟੋ ਕਰੰਸੀ ਦੇ ਵਾਧੇ ਦਾ ਮੁਕਾਬਲਾ ਕਰਨ ਲਈ ਕੇਂਦਰੀ ਬੈਂਕ ਨੇ ਹਾਲ ਹੀ ਵਿੱਚ ਪਾਇਲਟ ਮੋਡ ਵਿੱਚ ਆਪਣਾ ਏ-ਰੁਪਿਆ ਜਾਂ ਕੇਂਦਰੀ ਬੈਂਕ ਡਿਜੀਟਲ ਮੁਦਰਾ ਲਾਂਚ ਕੀਤੀ ਹੈ | ਆਰ ਬੀ ਆਈ ਗਵਰਨਰ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਜੂਏ ਦੀ ਇਜਾਜ਼ਤ ਨਹੀਂ ਦਿੰਦੇ | ਜੇਕਰ ਤੁਸੀਂ ਜੂਏ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ ਤਾਂ ਇਸ ਨੂੰ ਜੂਏ ਵਾਂਗ ਸਮਝੋ ਅਤੇ ਜੂਏ ਲਈ ਨਿਯਮ ਨਿਰਧਾਰਤ ਕਰੋ, ਪਰ ਕਿ੍ਪਟੋ ਇੱਕ ਵਿੱਤੀ ਉਤਪਾਦ ਨਹੀਂ ਹੈ |

Related Articles

LEAVE A REPLY

Please enter your comment!
Please enter your name here

Latest Articles