ਚੰਡੀਗੜ੍ਹ : ਉੱਤਰ ਭਾਰਤ ‘ਚ ਠੰਢ ਦਾ ਪੂਰਾ ਜ਼ੋਰ ਪੈ ਰਿਹਾ ਹੈ, ਜਿਸ ਕਾਰਨ ਹਰਿਆਣਾ ਅਤੇ ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ ‘ਚ ਵਾਧਾ ਕਰ ਦਿੱਤਾ ਗਿਆ ਹੈ | ਇਹ ਛੁੱਟੀਆਂ ਛੋਟੀਆਂ ਜਮਾਤਾਂ ਲਈ ਵਧਾਈਆਂ ਗਈਆਂ ਹਨ, ਜਦਕਿ ਵੱਡੀਆਂ ਜਮਾਤਾਂ ਦੇ ਸਕੂਲ ਜਾਰੀ ਰਹਿਣਗੇ |
ਹਰਿਆਣਾ ਸਰਕਾਰ ਨੇ ਠੰਢ ਦੇ ਮੱਦੇਨਜ਼ਰ 22 ਜਨਵਰੀ ਤੱਕ ਛੁੱਟੀਆਂ ‘ਚ ਵਾਧਾ ਕੀਤਾ ਹੈ | ਹੁਣ ਇਸ ਫੈਸਲੇ ਨਾਲ 23 ਜਨਵਰੀ ਨੂੰ ਸੂਬੇ ਦੇ ਸਕੂਲ ਖੁੱਲ੍ਹਣਗੇ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 15 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ‘ਚ ਵਾਧਾ ਕੀਤਾ ਸੀ, ਪਰ ਠੰਢ ਕਾਰਨ ਮੁੜ ਛੁੱਟੀਆਂ ਨੂੰ ਵਧਾਉਣਾ ਪਿਆ | ਸਰਕਾਰ ਵੱਲੋਂ ਐਲਾਨ ਮੁਤਾਬਕ 10ਵੀਂ ਤੇ 12ਵੀਂ ਜਮਾਤ ਨੂੰ ਛੱਡ ਕੇ ਬਾਕੀ ਸਾਰੀਆਂ ਜਮਾਤਾਂ ਨੂੰ ਛੁੱਟੀਆਂ ਰਹਿਣਗੀਆਂ | ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਛੋਟੀਆਂ ਜਮਾਤਾਂ ਨੂੰ ਛੁੱਟੀਆਂ ਵਧਾ ਕੇ 21 ਜਨਵਰੀ ਤੱਕ ਕਰ ਦਿੱਤੀਆਂ ਹਨ, ਜਦਕਿ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਜਾਰੀ ਰਹਿਣਗੀਆਂ |