ਇਸਲਾਮਾਬਾਦ : ਪਾਕਿਸਤਾਨ ‘ਚ ਪੇਸ਼ਾਵਰ ਦੇ ਸਰਬੰਦ ਪੁਲਸ ਸਟੇਸ਼ਨ ‘ਤੇ ਸ਼ਨੀਵਾਰ ਨੂੰ ਅੱਤਵਾਦੀ ਹਮਲਾ ਹੋਇਆ | ਇਸ ਹਮਲੇ ‘ਚ ਤਿੰਨ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ | ਪੁਲਸ ਮੁਤਾਬਕ ਹਮਲੇ ‘ਚ 6 ਤੋਂ 8 ਅੱਤਵਾਦੀ ਸ਼ਾਮਲ ਸਨ | ਉਹ ਗਰਨੇਡ ਅਤੇ ਸਨਾਈਪਰ ਗੰਨ ਲੈ ਕੇ ਪੁਲਸ ਸਟੇਸ਼ਨ ‘ਚ ਆਏ | ਪੁਲਸ ਸਟੇਸ਼ਨ ‘ਚ ਉਸ ਸਮੇਂ 12 ਤੋਂ 14 ਪੁਲਸ ਅਧਿਕਾਰੀ ਮੌਜੂਦ ਸਨ | ਸਾਰੇ ਅੱਤਵਾਦੀ ਘਟਨਾ ਸਥਾਨ ਤੋਂ ਭੱਜਣ ‘ਚ ਕਾਮਯਾਬ ਰਹੇ | ਅੱਤਵਾਦੀਆਂ ਨੇ ਪੁਲਸ ਸਟੇਸ਼ਨ ਨੂੰ ਚਾਰੇ ਪਾਸਿਓਾ ਘੇਰ ਕੇ ਹਮਲਾ ਕੀਤਾ | ਉਨ੍ਹਾਂ ਅਤੇ ਪੁਲਸ ਅਫਸਰਾਂ ਵਿਚਾਲੇ ਮੁਕਾਬਲਾ ਲੱਗਭੱਗ 2 ਘੰਟੇ ਚੱਲਿਆ |