21.6 C
Jalandhar
Saturday, April 20, 2024
spot_img

10 ਦਿਨ ਪਹਿਲਾਂ ਅਮਰੀਕਾ ਪੁੱਜੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ, ਇਕ ਹੋਰ ਜ਼ਖਮੀ

ਹੈਦਰਾਬਾਦ : ਅਮਰੀਕਾ ‘ਚ ਲੁਟੇਰਿਆਂ ਦੀ ਗੋਲੀਬਾਰੀ ਨਾਲ ਆਂਧਰਾ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿਲੰਗਾਨਾ ਦਾ ਵਿਦਿਆਰਥੀ ਜ਼ਖਮੀ ਹੋ ਗਿਆ | ਐਤਵਾਰ ਨੂੰ ਸ਼ਿਕਾਗੋ ਦੇ ਪਿ੍ੰਸਟਨ ਪਾਰਕ ‘ਚ ਗੋਲੀਬਾਰੀ ‘ਚ ਵਿਜੈਵਾੜਾ ਦੇ ਨੰਦਾਪੂ ਦੇਵਾਂਸ (23) ਦੀ ਮੌਤ ਹੋ ਗਈ, ਜਦਕਿ ਹੈਦਰਾਬਾਦ ਦਾ ਕੋਪਲਾ ਸਾਈ ਚਰਨ ਜ਼ਖਮੀ ਹੋ ਗਿਆ | ਵਿਸ਼ਾਖਾਪਟਨਮ ਦਾ ਵਿਦਿਆਰਥੀ ਲਕਸ਼ਮਣ ਵਾਲ-ਵਾਲ ਬਚ ਗਿਆ |
ਤਿੰਨੋਂ ਸ਼ਿਕਾਗੋ ਦੀ ਗਵਰਨਰ ਸਟੇਟ ਯੂਨੀਵਰਸਿਟੀ ‘ਚ ਦਾਖਲਾ ਲੈਣ ਤੋਂ ਬਾਅਦ ਸਿਰਫ 10 ਦਿਨ ਪਹਿਲਾਂ ਹੀ ਅਮਰੀਕਾ ਗਏ ਸਨ | ਉਹ ਕਿਰਾਏ ‘ਤੇ ਰਿਹਾਇਸ਼ ਲੈ ਕੇ ਇਕੱਠੇ ਰਹਿ ਰਹੇ ਸਨ | ਐਤਵਾਰ ਸ਼ਾਮ ਨੂੰ ਤਿੰਨੋਂ ਇੰਟਰਨੈੱਟ ਕੁਨੈਕਸ਼ਨ ਲਈ ਰਾਊਟਰ ਖਰੀਦਣ ਲਈ ਨਿਕਲੇ ਸਨ, ਜਦੋਂ ਉਹ ਸ਼ਾਪਿੰਗ ਮਾਲ ਵੱਲ ਜਾ ਰਹੇ ਸਨ ਤਾਂ ਦੋ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ |
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ਦੇਣ ਲਈ ਕਿਹਾ ਤੇ ਫੋਨ ਨੂੰ ਅਨਲਾਕ ਕਰਨ ਲਈ ਪਿੰਨ ਲੈ ਲਿਆ | ਲੁਟੇਰਿਆਂ ਨੇ ਵਿਦਿਆਰਥੀਆਂ ਤੋਂ ਪੈਸੇ ਵੀ ਲੁੱਟ ਲਏ | ਭੱਜਦੇ ਸਮੇਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ |

Related Articles

LEAVE A REPLY

Please enter your comment!
Please enter your name here

Latest Articles