ਸੰਸਾਰ ਪ੍ਰਸਿੱਧ ਆਰਕੀਟੈਕਚਰ ਬਾਲ ਕਿ੍ਸ਼ਨ ਦੋਸ਼ੀ ਨਹੀਂ ਰਹੇ

0
309

ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਆਰਕੀਟੈਕਚਰ ਤੇ ਪਦਮ ਭੂਸ਼ਣ ਨਾਲ ਸਨਮਾਨਤ ਡਾ. ਬਾਲ ਕ੍ਰਿਸ਼ਨ ਦੋਸ਼ੀ (95) ਦਾ ਮੰਗਲਵਾਰ ਦੇਹਾਂਤ ਹੋ ਗਿਆ | 1927 ਵਿਚ ਪੁਣੇ ਵਿਚ ਸਧਾਰਨ ਪਰਵਾਰ ਵਿਚ ਪੈਦਾ ਹੋਏ ਦੋਸ਼ੀ ਨੇ ਚਾਰ ਸਾਲ (1951-54) ਉੱਘੇ ਆਰਕੀਟੈਕਚਰ ਲੀ ਕਾਰਬੂਜ਼ੀਏ ਨਾਲ ਪੈਰਿਸ ਵਿਚ ਸੀਨੀਅਰ ਡਿਜ਼ਾਈਨਰ ਵਜੋਂ ਅਤੇ ਫਿਰ ਚਾਰ ਸਾਲ ਅਹਿਮਦਾਬਾਦ ਵਿਚ ਕਾਰਬੂਜ਼ੀਏ ਦੇ ਪ੍ਰੋਜੈਕਟਾਂ ‘ਤੇ ਨਿਗਰਾਨ ਵਜੋਂ ਕੰਮ ਕੀਤਾ | ਉਹ ਕਾਰਬੂਜ਼ੀਏ ਨੂੰ ਗੁਰੂ ਮੰਨਦੇ ਸਨ | ਉਨ੍ਹਾ ਨੂੰ 2018 ਵਿਚ ਵਾਸਤੂਕਲਾ ਦੇ ਖੇਤਰ ਵਿਚ ਸਭ ਤੋਂ ਵਕਾਰੀ ਮੰਨੇ ਜਾਂਦੇ ਪੁਰਸਕਾਰਾਂ ਵਿੱਚੋਂ ਇਕ ਪਿ੍ਤਜ਼ਕਰ ਆਰਕੀਟੈਕਚਰ ਪੁਰਸਕਾਰ ਨਾਲ ਸਨਮਾਨਿਆ ਗਿਆ |

LEAVE A REPLY

Please enter your comment!
Please enter your name here