22 C
Jalandhar
Thursday, November 21, 2024
spot_img

ਅਡਾਨੀ ਦੁਨੀਆ ਦੇ 10 ਵੱਡੇ ਅਮੀਰਾਂ ਦੀ ਲਿਸਟ ‘ਚੋਂ ਬਾਹਰ

ਨਵੀਂ ਦਿੱਲੀ : ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਦੁਨੀਆ ਦੇ ਟਾਪ ਦੇ 10 ਅਮੀਰਾਂ ਦੀ ਲਿਸਟ ‘ਚੋਂ ਬਾਹਰ ਹੋ ਗਏ ਹਨ | ਇਕ ਦਿਨ ਵਿਚ ਅਡਾਨੀ ਨੂੰ 8 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ | 29 ਜਨਵਰੀ ਨੂੰ ਉਨ੍ਹਾ ਦੀ ਨੈੱਟਵਰਥ (ਦੇਣਦਾਰੀਆਂ ਨੂੰ ਘਟਾਉਣ ਤੋਂ ਬਾਅਦ ਅਸਾਸੇ ਦੀ ਕੀਮਤ) 92.7 ਅਰਬ ਡਾਲਰ ਸੀ, ਜਿਹੜੀ ਸੋਮਵਾਰ ਘਟ ਕੇ 84.4 ਅਰਬ ਡਾਲਰ ‘ਤੇ ਆ ਗਈ | ਹੁਣ ਉਹ 11ਵੇਂ ਸਥਾਨ ‘ਤੇ ਆ ਗਏ ਹਨ | 20 ਨਵੰਬਰ 2022 ਨੂੰ ਅਡਾਨੀ ਦੀ ਨੈੱਟਵਰਥ 150 ਅਰਬ ਡਾਲਰ ‘ਤੇ ਪੁੱਜ ਗਈ ਸੀ | ਉਸ ਹਿਸਾਬ ਨਾਲ ਇਹ 65.6 ਅਰਬ ਡਾਲਰ ਹੇਠਾਂ ਆ ਗਈ ਹੈ | ਗੌਤਮ ਅਡਾਨੀ ਦਾ ਗਰੁੱਪ ਭਾਰਤ ਵਿਚ ਸਭ ਤੋਂ ਵੱਡਾ ਪੋਰਟ ਅਪਰੇਟਰ ਹਨ | ਉਹ ਸਭ ਤੋਂ ਵੱਡਾ ਥਰਮਲ ਕੋਲ ਪੋ੍ਰਡਿਊਸਰ ਤੇ ਸਭ ਤੋਂ ਵੱਡਾ ਕੋਲ ਟਰੇਡਰ ਵੀ ਹੈ |
ਅਮਰੀਕਾ ਦੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿੱਗੇ | ਰਿਪੋਰਟ ਵਿਚ ਅਡਾਨੀ ਗਰੁੱਪ ‘ਤੇ ਸਟਾਕ ਮੈਨੀਪੁਲੇਸ਼ਨ, ਮਨੀਲਾਂਡਰਿੰਗ ਤੇ ਅਕਾਊਾਟਿੰਗ ਫਰਾਡ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles