ਨਵੀਂ ਦਿੱਲੀ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਦੀ ਮੁਖੀ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ‘ਚ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਨਾਜਾਇਜ਼ ਕਬਜ਼ੇੇ ਵਿਰੋਧੀ ਮੁਹਿੰਮ ਦੇ ਵਿਰੋਧ ‘ਚ ਬੁੱਧਵਾਰ ਇਥੇ ਸੜਕ ‘ਤੇ ਉਤਰ ਆਈ | ਸੰਸਦ ਵੱਲ ਮਾਰਚ ਕਰਨ ਦੇ ਇਰਾਦੇ ਨਾਲ ਮਹਿਬੂਬਾ ਬੋਟ ਕਲੱਬ ਇਲਾਕੇ ਵਿੱਚ ਪਹੁੰਚੀ, ਜਿੱਥੇ ਉਨ੍ਹਾ ਦੇ ਦਰਜਨਾਂ ਸਮਰਥਕ ਇਕੱਠੇ ਹੋਏ ਸਨ | ਉਨ੍ਹਾਂ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ, ‘ਧਮਕਾਉਣਾ ਬੰਦ ਕਰੋ, ‘ਬੁਲਡੋਜ਼ਿੰਗ ਬੰਦ ਕਰੋ |’
ਮਹਿਬੂਬਾ ਜੰਮੂ-ਕਸ਼ਮੀਰ ‘ਚ ਚਲਾਈ ਜਾ ਰਹੀ ‘ਬੁਲਡੋਜ਼ਰ ਨੀਤੀ’ ਬਾਰੇ ਵਿਰੋਧੀ ਪਾਰਟੀਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਸਨ | ਦਿੱਲੀ ਪੁਲਸ ਨੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਹਿਰਾਸਤ ‘ਚ ਲੈ ਲਿਆ ਅਤੇ ਉਨ੍ਹਾ ਅਤੇ ਉਨ੍ਹਾ ਦੇ ਸਮਰਥਕਾਂ ਨੂੰ ਜੰਤਰ-ਮੰਤਰ ਲੈ ਗਈ | ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਉੱਥੋਂ ਚਲੇ ਗਏ |