35.2 C
Jalandhar
Friday, October 18, 2024
spot_img

ਖਾਲਿਸਤਾਨੀ ਕੱਟੜਵਾਦ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ

ਲੰਡਨ : ਬਰਤਾਨਵੀ ਸਰਕਾਰ ਦੀ ਅੱਤਵਾਦ ਵਿਰੋਧੀ ਯੋਜਨਾ ਦੀ ਸਮੀਖਿਆ ‘ਚ ਕਸ਼ਮੀਰ ਬਾਰੇ ਬਰਤਾਨਵੀ ਮੁਸਲਮਾਨਾਂ ਦੇ ਕੱਟੜਪੰਥੀ ਹੋਣ ਅਤੇ ਖਤਰਨਾਕ ਹੋ ਰਹੇ ਖਾਲਿਸਤਾਨ ਪੱਖੀ ਅੱਤਵਾਦ ਨੂੰ ਵਧਦੀ ਚਿੰਤਾ ਕਰਾਰ ਦਿੱਤਾ ਗਿਆ ਹੈ | ਇਸ ‘ਚ ਦੇਸ਼ ਲਈ ਖਤਰੇ ਵਜੋਂ ਇਸਲਾਮੀ ਕੱਟੜਵਾਦ ਨਾਲ ਨਜਿੱਠਣ ਲਈ ਨੀਤੀਆਂ ‘ਚ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ | ਸਰਕਾਰ ਦੀ ਅੱਤਵਾਦ ਵਿਰੋਧੀ ਰਣਨੀਤੀ ਦੀ ਇਸ ਹਫਤੇ ਪ੍ਰਕਾਸ਼ਤ ਸਮੀਖਿਆ ‘ਚ ਚੇਤਾਵਨੀ ਦਿੱਤੀ ਗਈ ਹੈ ਕਿ ਕਸ਼ਮੀਰ ਬਾਰੇ ਪਾਕਿਸਤਾਨ ਦੀ ਬਿਆਨਬਾਜ਼ੀ ਬਰਤਾਨਵੀ ਮੁਸਲਿਮ ਭਾਈਚਾਰੇ ‘ਚ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ‘ਚ ਘਿਓ ਦਾ ਕੰਮ ਕਰ ਰਹੀ ਹੈ | ਸਮੀਖਿਆ ‘ਚ ਬਰਤਾਨੀਆ ਅੰਦਰ ਸਰਗਰਮ ਖਾਲਿਸਤਾਨ ਪੱਖੀ ਸਮੂਹਾਂ ਦੀ ਥੋੜ੍ਹੀ ਜਿਹੀ ਗਿਣਤੀ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਵੀ ਚੇਤਾਵਨੀ ਦਿੱਤੀ ਗਈ ਹੈ | ਖਾਲਿਸਤਾਨ ਪੱਖੀ ਕੱਟੜਵਾਦ ਦੇ ਮੁੱਦੇ ‘ਤੇ ਰਿਪੋਰਟ ‘ਚ ਕਿਹਾ ਗਿਆ ਹੈ—ਬਰਤਾਨੀਆ ਦੇ ਸਿੱਖ ਭਾਈਚਾਰੇ ‘ਚ ਉੱਭਰ ਰਹੇ ਖਾਲਿਸਤਾਨ ਪੱਖੀ ਕੱਟੜਵਾਦ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ | ਯੂ ਕੇ ‘ਚ ਸਰਗਰਮ ਖਾਲਿਸਤਾਨ ਪੱਖੀ ਸਮੂਹਾਂ ਦੀ ਛੋਟੀ ਜਿਹੀ ਗਿਣਤੀ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਸਿੱਖਾਂ ਨੂੰ ਤੰਗ ਕਰਨ ਲਈ ਭਾਰਤ ਸਰਕਾਰ ਨਾਲ ਮਿਲੀਭੁਗਤ ਕਰ ਰਹੀ ਹੈ | ਅਜਿਹੇ ਸਮੂਹਾਂ ਦੇ ਪ੍ਰਚਾਰ ‘ਚ ਭਾਰਤ ‘ਚ ਖਾਲਿਸਤਾਨ ਪੱਖੀ ਅੰਦੋਲਨ ਦੌਰਾਨ ਹੋਈ ਹਿੰਸਾ ਦੀ ਵਡਿਆਈ ਕੀਤੀ ਜਾਂਦੀ ਹੈ |

Related Articles

LEAVE A REPLY

Please enter your comment!
Please enter your name here

Latest Articles