14 C
Jalandhar
Monday, December 23, 2024
spot_img

ਕਿਰਕਿਰੀ ਹੋਣ ‘ਤੇ ‘ਕਾਓ ਹਗ ਡੇ’ ਮਨਾਉਣ ਦੀ ਅਪੀਲ ਵਾਪਸ

ਨਵੀਂ ਦਿੱਲੀ : ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਨੇ 14 ਫਰਵਰੀ ਨੂੰ ‘ਕਾਓ ਹਗ ਡੇ’ ਮਨਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ | ਹਾਲਾਂਕਿ ਬੋਰਡ ਨੇ ਕਿਹਾ ਹੈ ਕਿ ਗਾਂ ਨੂੰ ਗਲੇ ਲਾਉਣ ਦੇ ਫਾਇਦੇ ਹਨ | ਦਰਅਸਲ 14 ਫਰਵਰੀ ਵੈਲੇਨਟਾਈਨ ਡੇ ਦੇ ਤੌਰ ‘ਤੇ ਮਨਾਇਆ ਜਾਂਦਾ ਹੈ | ਇਸ ਨੂੰ ਕਾਓ ਹਗ ਡੇ ਐਲਾਨਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਨਾਰਾਜ਼ਗੀ ਜਤਾਈ ਅਤੇ ਸੈਂਕੜੇ ਮੀਮ ਤੇ ਜੋਕ ਵੀ ਬਣਾਏ |
ਬੋਰਡ ਨੇ 6 ਫਰਵਰੀ ਨੂੰ ਜਾਰੀ ਕੀਤੀ ਅਪੀਲ ਵਿਚ ਕਿਹਾ ਸੀ ਕਿ ਸਭ ਜਾਣਦੇ ਹਨ ਕਿ ਗਾਂ ਭਾਰਤੀ ਸੰਸਕ੍ਰਿਤੀ, ਸਾਡੀ ਜ਼ਿੰਦਗੀ ਤੇ ਪੇਂਡੂ ਅਰਥ ਵਿਵਸਥਾ ਦੀ ਰੀੜ੍ਹ ਹੈ | ਅਸੀਂ ਗਾਂ ਨੂੰ ਮਾਂ ਮੰਨਦਿਆਂ ਕਾਮਧੇਨੂੰ ਤੇ ਗਊਮਾਤਾ ਵੀ ਕਹਿੰਦੇ ਹਾਂ | ਪੱਛਮੀ ਕਲਚਰ ਤੇ ਚਕਾਚੌਂਧ ਕਾਰਨ ਵੈਦਿਕ ਪਰੰਪਰਾਵਾਂ ਲਗਭਗ ਖਤਮ ਹੋਣ ਕੰਢੇ ਹਨ | ਗਾਂ ਦੇ ਫਾਇਦਿਆਂ ਨੂੰ ਦੇਖਦਿਆਂ ਉਸ ਨੂੰ ਗਲੇ ਲਾਉਣ ਨਾਲ ਖੁਸ਼ੀ ਮਿਲੇਗੀ | ਭਾਰਤੀ ਸੰਸਕ੍ਰਿਤੀ ਨੂੰ ਬੜ੍ਹਾਵਾ ਮਿਲੇਗਾ ਤੇ ਜ਼ਿੰਦਗੀ ਵਿਚ ਰਚਨਾਤਮਿਕਤਾ ਆਏਗੀ | ਇਹ ਅਪੀਲ ਪਸ਼ੂ-ਪਾਲਣ ਮੰਤਰਾਲੇ ਦੇ ਨਿਰਦੇਸ਼ ‘ਤੇ ਜਾਰੀ ਕੀਤੀ ਗਈ ਸੀ |
ਭਾਰਤੀ ਪਸ਼ੂ ਕਲਿਆਣ ਬੋਰਡ ਭਾਰਤ ਸਰਕਾਰ ਦਾ ਅਦਾਰਾ ਹੈ, ਜਿਸ ਨੂੰ ਪਸ਼ੂਆਂ ‘ਤੇ ਜ਼ੁਲਮ ਰੋਕਣ ਦੇ ਕਾਨੂੰਨ ਤਹਿਤ ਕਾਇਮ ਕੀਤਾ ਗਿਆ ਸੀ | ਇਹ ਕੇਂਦਰ ਤੇ ਰਾਜ ਸਰਕਾਰਾਂ ਨੂੰ ਦੱਸਦਾ ਹੈ ਕਿ ਪਸ਼ੂਆਂ ਦਾ ਭਲਾ ਕਿਵੇਂ ਹੋ ਸਕਦਾ ਹੈ |
14 ਫਰਵਰੀ ਨੂੰ ਦੁਨੀਆ-ਭਰ ਵਿਚ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ | ਇਸ ਦਿਨ ਪ੍ਰੇਮੀ ਇਕ-ਦੂਜੇ ਪ੍ਰਤੀ ਪੇ੍ਰਮ ਦਾ ਇਜ਼ਹਾਰ ਕਰਦੇ ਹਨ | ਵੈਲੇਨਟਾਈਨ ਡੇ ਤੋਂ ਪਹਿਲਾਂ ਵੀ ਕਈ ਅਜਿਹੇ ਸਪੈਸ਼ਲ ਡੇ ਆਉਂਦੇ ਹਨ, ਜਿਨ੍ਹਾਂ ਨੂੰ ਲੋਕ ਸੈਲੀਬ੍ਰੇਟ ਕਰਦੇ ਹਨ | ਇਨ੍ਹਾਂ ਸਾਰੇ ਦਿਨਾਂ ਨੂੰ ਮਿਲਾ ਕੇ ਵੈਲੇਨਟਾਈਨ ਡੇ ਵੀਕ ਕਿਹਾ ਜਾਂਦਾ ਹੈ | ਇਹ 7 ਫਰਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾਂਦਾ ਹੈ |

Related Articles

LEAVE A REPLY

Please enter your comment!
Please enter your name here

Latest Articles