ਪ੍ਰਭਾਕਰਨ ਦੇ ਜ਼ਿੰਦਾ ਹੋਣ ਦਾ ਦਾਅਵਾ

0
198

ਚੇਨਈ : ਤਾਮਿਲ ਰਾਸ਼ਟਰਵਾਦੀ ਨੇਤਾ ਅਤੇ ਵਿਸ਼ਵ ਤਾਮਿਲ ਸੰਘ ਦੇ ਪ੍ਰਧਾਨ ਪਾਜਾ ਨੇਦੁਮਾਰਨ ਨੇ ਸੋਮਵਾਰ ਦਾਅਵਾ ਕੀਤਾ ਕਿ ਲਿੱਟੇ ਨੇਤਾ ਵੇਲੂਪਿੱਲਈ ਪ੍ਰਭਾਕਰਨ ਜ਼ਿੰਦਾ ਹੈ ਅਤੇ ਆਪਣੀ ਪਤਨੀ ਅਤੇ ਬੇਟੀ ਨਾਲ ਰਹਿ ਰਿਹਾ ਹੈ | ਤੰਜਾਵੁਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਨੇਦੁਮਾਰਨ ਨੇ ਕਿਹਾ ਕਿ ਪ੍ਰਭਾਕਰਨ ਦੇ ਟਿਕਾਣੇ ਦਾ ਢੁਕਵੇਂ ਸਮੇਂ ‘ਤੇ ਖੁਲਾਸਾ ਕੀਤਾ ਜਾਵੇਗਾ | ਉਸ ਨੇ ਕਿਹਾ ਕਿ ਸ੍ਰੀਲੰਕਾ ਸਰਕਾਰ ਨੇ ਪ੍ਰਭਾਕਰਨ ਨੂੰ ਭਾਰਤ ਵਿਰੋਧੀ ਵਜੋਂ ਪੇਸ਼ ਕੀਤਾ ਹੈ | ਨੇਦੁਮਾਰਨ ਨੇ ਅੱਗੇ ਕਿਹਾ ਕਿ ਕਿਉਂਕਿ ਮੌਜੂਦਾ ਵਿਸ਼ਵ ਸਥਿਤੀ ਆਸ਼ਾਵਾਦੀ ਹੈ ਅਤੇ ਰਾਜਪਕਸ਼ੇ ਦਾ ਸਾਸ਼ਨ ਖਤਮ ਹੋ ਗਿਆ ਹੈ, ਉਹ ਹੁਣ ਇਸ ਦਾ ਖੁਲਾਸਾ ਕਰ ਰਿਹਾ ਹੈ | ਉਸ ਨੇ ਇਹ ਵੀ ਕਿਹਾ ਕਿ ਪ੍ਰਭਾਕਰਨ ਦੇ ਜ਼ਿੰਦਾ ਹੋਣ ਦੀ ਸੂਚਨਾ ਤੋਂ ਸ੍ਰੀਲੰਕਾ ਦੇ ਤਾਮਿਲਾਂ ਵਿਚ ਬਹੁਤ ਭਰੋਸਾ ਪੈਦਾ ਹੋਵੇਗਾ ਅਤੇ ਉਸ ਨੇ ਪ੍ਰਭਾਕਰਨ ਦੀ ਇਜਾਜ਼ਤ ਨਾਲ ਇਹ ਐਲਾਨ ਕੀਤਾ ਹੈ |
ਸ੍ਰੀਲੰਕਾ ਦੇ ਸਾਬਕਾ ਸੰਸਦ ਮੈਂਬਰ ਸ਼ਿਵਾਜੀ ਲਿੰਗਮ ਨੇ ਕਿਹਾ ਕਿ ਲੰਕਾ ਸਰਕਾਰ ਨੇ ਪ੍ਰਭਾਕਰਨ ਦੀ ਲਾਸ਼ ਦੀ ਪੁਸਟੀ ਨਹੀਂ ਕੀਤੀ ਹੈ | ਜ਼ਿਕਰਯੋਗ ਹੈ ਕਿ ਮਈ 2009 ‘ਚ ਲਿੱਟੇ ਅਤੇ ਲੰਕਾਈ ਫੌਜ ਦੇ ਵਿਚਕਾਰ ਆਖਰੀ ਲੜਾਈ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਪ੍ਰਭਾਕਰਨ ਮਾਰਿਆ ਗਿਆ ਸੀ ਅਤੇ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ |

LEAVE A REPLY

Please enter your comment!
Please enter your name here