ਲਖਨਊ : ਸੁਲਤਾਨਪੁਰ ਵਿਚ ਵੀਰਵਾਰ ਸਵੇਰੇ ਦੋ ਮਾਲ ਗੱਡੀਆਂ ਦੀ ਸਿੱਧੀ ਟੱਕਰ ਹੋ ਗਈ | ਕੋਲੇ ਨਾਲ ਭਰੀ ਮਾਲ ਗੱਡੀ ਵਾਰਾਨਸੀ ਵੱਲੋਂ ਆ ਰਹੀ ਸੀ ਤੇ ਖਾਲੀ ਮਾਲ ਗੱਡੀ ਇੱਥੋਂ ਵਾਰਾਨਸੀ ਲਈ ਨਿਕਲੀ ਸੀ | ਟੱਕਰ ਸਟੇਸ਼ਨ ਦੇ ਦੱਖਣ ਵਿਚ ਕੈਬਿਨ ਨੇੜੇ ਵਾਪਰੀ |
9 ਬੋਗੀਆਂ ਪਲਟ ਗਈਆਂ ਅਤੇ ਕਈ ਹੋਰ ਪਟੜੀ ਤੋਂ ਉਤਰ ਗਈਆਂ | ਦੋਹਾਂ ਗੱਡੀਆਂ ਦੇ ਡਰਾਈਵਰ ਜ਼ਖਮੀ ਹੋ ਗਏ |



