32.8 C
Jalandhar
Thursday, April 25, 2024
spot_img

ਈਸਾਈਆਂ ਵੱਲੋਂ ਦਿੱਲੀ ‘ਚ ਮੁਜ਼ਾਹਰਾ

ਨਵੀਂ ਦਿੱਲੀ : ਦੇਸ਼ ‘ਚ ਗਿਰਜਾਘਰਾਂ ‘ਤੇ ਹੁੰਦੇ ਹਮਲਿਆਂ, ਹਿੰਸਾ ਤੇ ਗਿ੍ਫਤਾਰੀਆਂ ਖਿਲਾਫ ਈਸਾਈ ਭਾਈਚਾਰੇ ਨੇ ਐਤਵਾਰ ਇੱਥੋਂ ਦੇ ਜੰਤਰ-ਮੰਤਰ ‘ਤੇ ਰੋਸ ਮੁਜ਼ਾਹਰਾ ਕੀਤਾ | ਮੁਜ਼ਾਹਰਾਕਾਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਪਹੁੰਚੇ ਸਨ | ਰੋਸ ਮੁਜ਼ਾਹਰੇ ‘ਚ ਸ਼ਾਮਲ ਹੋਏ ਉੱਤਰ ਪ੍ਰਦੇਸ਼ ਦੇ ਸਟੀਵਨ ਨੇ ਕਿਹਾ ਕਿ ਈਸਾਈ ਭਾਈਚਾਰੇ ‘ਤੇ ਲੋਕਾਂ ਦਾ ਜਬਰੀ ਧਰਮ ਬਦਲਣ ਦਾ ਦੋਸ਼ ਲਾਇਆ ਜਾਂਦਾ ਹੈ | ਉਨ੍ਹਾ ਕਿਹਾ ਕਿ ਗਿਰਜਾਘਰਾਂ ‘ਤੇ ਹਮਲੇ ਕੀਤੇ ਜਾਂਦੇ ਹਨ ਤੇ ਈਸਾਈ ਲੋਕਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ | ਇਸ ਕਾਰਨ ਈਸਾਈ ਭਾਈਚਾਰਾ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾ ਕਿਹਾ ਕਿ ਸਾਲ 2021 ‘ਚ ਈਸਾਈ ਭਾਈਚਾਰੇ ਖਿਲਾਫ ਤਸ਼ੱਦਦ ਦੀਆਂ 525 ਘਟਨਾਵਾਂ ਵਾਪਰੀਆਂ, ਜਦੋਂ ਕਿ 2022 ‘ਚ ਅਜਿਹੀਆਂ ਘਟਨਾਵਾਂ ਦੀ ਗਿਣਤੀ 600 ਸੀ | ਭਾਈਚਾਰੇ ਨਾਲ ਸੰਬੰਧਤ ਹੋਰਨਾਂ ਲੋਕਾਂ ਨੇ ਵੀ ਆਪਣੀ ਵਿੱਥਿਆ ਸੁਣਾਈ |

Related Articles

LEAVE A REPLY

Please enter your comment!
Please enter your name here

Latest Articles