ਰਾਜਪਾਲ ਵੱਲੋਂ ਸੈਸ਼ਨ ਸੱਦਣ ਤੋਂ ਫਿਲਹਾਲ ਨਾਂਹ

0
548

ਚੰਡੀਗੜ੍ਹ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਕੈਬਨਿਟ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਤਿੰਨ ਮਾਰਚ ਨੂੰ ਬੁਲਾਏ ਜਾਣ ਦੀ ਪ੍ਰਵਾਨਗੀ ਦੇਣ ਤੋਂ ਫਿਲਹਾਲ ਨਾਂਹ ਕਰ ਦਿੱਤੀ ਹੈ | ਰਾਜਪਾਲ ਨੇ ਕਿਹਾ ਹੈ ਕਿ ਉਹ ਇਸ ਬਾਰੇ ਕੋਈ ਫੈਸਲਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਜਵਾਬ ਬਾਰੇ ਕਾਨੂੰਨੀ ਰਾਏ ਲੈਣਗੇ, ਜਿਹੜਾ ਉਨ੍ਹਾ 13 ਫਰਵਰੀ ਨੂੰ ਲਿਖੇ ਪੱਤਰ ਦੇ ਹੁੰਗਾਰੇ ਵਜੋਂ ਭੇਜਿਆ ਸੀ | ਮਾਨ ਨੇ ਜਵਾਬ ਟਵੀਟ ਤੋਂ ਇਲਾਵਾ ਲਿਖਤੀ ਪੱਤਰ ਰਾਹੀਂ ਭੇਜਿਆ ਸੀ | ਰਾਜਪਾਲ ਨੇ ਵੀਰਵਾਰ ਮੁੱਖ ਮੰਤਰੀ ਨੂੰ ਭੇਜੇ ਗਏ ਦੋ ਸਫਿਆਂ ਦੇ ਵਿਚ ਕਿਹਾ ਹੈ—ਤੁਹਾਡੇ ਵੱਲੋਂ ਟਵੀਟ ਅਤੇ ਪੱਤਰ ਰਾਹੀਂ ਭੇਜਿਆ ਗਿਆ ਜਵਾਬ ਗੈਰ-ਸੰਵਿਧਾਨਕ ਵੀ ਹੈ ਅਤੇ ਅਪਮਾਨਜਨਕ ਭਾਸ਼ਾ ਵਾਲਾ ਵੀ ਹੈ, ਇਸ ਲਈ ਮੈਂ ਇਸ ਮੁੱਦੇ ‘ਤੇ ਕਾਨੂੰਨੀ ਸਲਾਹ ਲੈਣ ਲਈ ਮਜਬੂਰ ਹਾਂ | ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਮੈਂ ਸੈਸ਼ਨ ਬਾਰੇ ਤੁਹਾਡੀ ਬੇਨਤੀ ‘ਤੇ ਫੈਸਲਾ ਕਰਾਂਗਾ |
ਰਾਜਪਾਲ ਨੇ ਪੱਤਰ ਦੇ ਨਾਲ ਮਾਨ ਵੱਲੋਂ ਟਵੀਟ ਅਤੇ ਪੱਤਰ ਰਾਹੀਂ ਭੇਜੇ ਗਏ ਜਵਾਬ ਦਾ ਮੂਲ ਅਤੇ ਇਸ ਦਾ ਅੰਗਰੇਜ਼ੀ ਅਨੁਵਾਦ ਵੀ ਦਰਜ ਕੀਤਾ ਹੈ |

LEAVE A REPLY

Please enter your comment!
Please enter your name here